ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਡਾਨੀ ਮਸਲਾ: ਕੋਈ ਉਲੰਘਣਾ ਮਿਲੀ ਤਾਂ ਕਾਰਵਾਈ ਕਰੇਗੀ ਸੇਬੀ

ਨਵੀਂ ਦਿੱਲੀ: ਮਾਰਕੀਟ ਰੈਗੂਲੇਟਰ ਸੇਬੀ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਵੱਲੋਂ 2019 ਵਿੱਚ ਨੇਮਾਂ ’ਚ ਕੀਤੇ ਫੇਰਬਦਲ ਨਾਲ ਵਿਦੇਸ਼ ਤੋਂ ਫੰਡ ਹਾਸਲ ਕਰਨ ਵਾਲੇ ਲਾਭਪਾਤਰੀਆਂ ਦੀ ਪਛਾਣ ਕਰਨਾ ਮੁਸ਼ਕਲ ਨਹੀਂ ਹੋਇਆ ਤੇ ਜੇਕਰ ਅਡਾਨੀ ਦੀ ਮਾਲਕੀ ਵਾਲੀਆਂ...
Advertisement

ਨਵੀਂ ਦਿੱਲੀ: ਮਾਰਕੀਟ ਰੈਗੂਲੇਟਰ ਸੇਬੀ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਵੱਲੋਂ 2019 ਵਿੱਚ ਨੇਮਾਂ ’ਚ ਕੀਤੇ ਫੇਰਬਦਲ ਨਾਲ ਵਿਦੇਸ਼ ਤੋਂ ਫੰਡ ਹਾਸਲ ਕਰਨ ਵਾਲੇ ਲਾਭਪਾਤਰੀਆਂ ਦੀ ਪਛਾਣ ਕਰਨਾ ਮੁਸ਼ਕਲ ਨਹੀਂ ਹੋਇਆ ਤੇ ਜੇਕਰ ਅਡਾਨੀ ਦੀ ਮਾਲਕੀ ਵਾਲੀਆਂ ਕੰਪਨੀਆਂ ਨੇ ਕੋਈ ਉਲੰਘਣਾ ਕੀਤੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਸੇਬੀ ਨੇ ਕਿਹਾ ਕਿ ਉਸ ਨੇ ਲਾਭਪਾਤਰੀ ਮਾਲਕੀ ਨੂੰ ਲੈ ਕੇ ਨੇਮਾਂ ਨੂੰ ਲਗਾਤਾਰ ਸਖ਼ਤ ਬਣਾਇਆ ਹੈ। ਸੇਬੀ ਨੇ ਕਿਹਾ ਕਿ ਉਸ ਨੇ ਲਾਭਕਾਰੀ ਮਾਲਕੀ ਅਤੇ ਸਬੰਧਤ-ਪਾਰਟੀ ਲੈਣ-ਦੇਣ ਨਾਲ ਜੁੜੇ ਨਿਯਮਾਂ ਨੂੰ ਲਗਾਤਾਰ ਸਖ਼ਤ ਕੀਤਾ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ’ਚ ਹੇਰਾਫੇਰੀ ਦੇ ਦੋਸ਼ਾਂ ਵਿੱਚ ਇਹ ਅਹਿਮ ਪਹਿਲੂ ਹੈ। ਅਦਾਲਤ ਵੱਲੋਂ ਨਿਯੁਕਤ ਮਾਹਿਰਾਂ ਦੀ ਕਮੇਟੀ ਨੇ ਆਪਣੀ ਅੰਤਰਿਮ ਰਿਪੋਰਟ ਵਿੱਚ ਕਿਹਾ ਸੀ ਕਿ ਉਸ ਨੂੰ ਉਦਯੋਗਪਤੀ ਗੌਤਮ ਅਡਾਨੀ ਦੀਆਂ ਕੰਪਨੀਆਂ ਵਿੱਚ ਗਲਤ ਕੰਮਾਂ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਕੋਈ ਰੈਗੂਲੇਟਰੀ ਬੇਨਿਯਮੀ ਨਜ਼ਰ ਆਈ ਹੈ। -ਪੀਟੀਆਈ

Advertisement
Advertisement
Tags :
‘ਸੇਬੀ’ਉਲੰਘਣਾਅਡਾਨੀਕਰੇਗੀਕਾਰਵਾਈਮਸਲਾਮਿਲੀ