ਅਦਾਕਾਰਾ ਮਧੂਮਤੀ ਦਾ ਦੇਹਾਂਤ
ਅਦਾਕਾਰਾ ਤੇ ਡਾਂਸਰ ਮਧੂਮਤੀ ਦਾ ਜੁਹੂ ਵਿੱਚ ਉਨ੍ਹਾਂ ਦੇ ਘਰ ਵਿੱਚ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਸ ਦਾ ਸ਼ੁਰੂਆਤੀ ਨਾਂ ਹੁਟੋਕਸੀ ਸੀ। ਦਿਲੀਪ ਕੁਮਾਰ ਦੀ ਫ਼ਿਲਮ ‘ਮਧੂਮਤੀ’ ਤੋਂ ਬਾਅਦ ਅਦਾਕਾਰਾ ਨੇ ਆਪਣਾ ਨਾਂ ਬਦਲ ਕੇ ਮਧੂਮਤੀ...
Advertisement
ਅਦਾਕਾਰਾ ਤੇ ਡਾਂਸਰ ਮਧੂਮਤੀ ਦਾ ਜੁਹੂ ਵਿੱਚ ਉਨ੍ਹਾਂ ਦੇ ਘਰ ਵਿੱਚ 84 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਉਸ ਦਾ ਸ਼ੁਰੂਆਤੀ ਨਾਂ ਹੁਟੋਕਸੀ ਸੀ। ਦਿਲੀਪ ਕੁਮਾਰ ਦੀ ਫ਼ਿਲਮ ‘ਮਧੂਮਤੀ’ ਤੋਂ ਬਾਅਦ ਅਦਾਕਾਰਾ ਨੇ ਆਪਣਾ ਨਾਂ ਬਦਲ ਕੇ ਮਧੂਮਤੀ ਰੱਖ ਲਿਆ ਸੀ। ਉਹ 1950 ਤੇ 1960 ਦੇ ਦਹਾਕਿਆਂ ਦੌਰਾਨ ਆਪਣੇ ਨ੍ਰਿਤ ਪ੍ਰਦਰਸ਼ਨਾਂ ਕਾਰਨ ਪ੍ਰਸਿੱਧ ਹੋਏ।
ਮਧੂਮਤੀ ਨੇ ਪ੍ਰਸਿੱਧ ਅਦਾਕਾਰ ਅਕਸ਼ੈ ਕੁਮਾਰ, ਚੰਕੀ ਪਾਂਡੇ, ਤੱਬੂ ਤੇ ਸੋਨਮ ਕਪੂਰ ਵਰਗੇ ਕਈ ਬਾਲੀਵੁੱਡ ਅਦਾਕਾਰਾਂ ਨੂੰ ਨ੍ਰਿਤ ਦੇ ਗੁਰ ਸਿਖਾਏ ਹਨ। ਉਨ੍ਹਾਂ ਬੁੱਧਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਆਪਣੇ ਘਰ ਵਿੱਚ ਆਖ਼ਰੀ ਸਾਹ ਲਏ। -ਪੀਟੀਆਈ
Advertisement
Advertisement