ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦੀ ਹੱਤਿਆ
ਦੱਖਣ-ਪੂਰਬੀ ਦਿੱਲੀ ਦੇ ਜੰਗਪੁਰਾ ਖੇਤਰ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਸਬੰਧੀ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਉੱਜਵਲ...
Advertisement
ਦੱਖਣ-ਪੂਰਬੀ ਦਿੱਲੀ ਦੇ ਜੰਗਪੁਰਾ ਖੇਤਰ ਵਿੱਚ ਪਾਰਕਿੰਗ ਵਿਵਾਦ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਸਬੰਧੀ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਉੱਜਵਲ (19) ਅਤੇ ਗੌਤਮ (18) ਵਜੋਂ ਹੋਈ ਹੈ। ਉਹ ਵੀ ਉਸੇ ਇਲਾਕੇ ਦੇ ਰਹਿਣ ਵਾਲੇ ਹਨ। ਪੁਲੀਸ ਮੁਤਾਬਕ ਇਹ ਘਟਨਾ ਭੋਗਲ ਮਾਰਕੀਟ ਲੇਨ ਵਿੱਚ ਰਾਤ ਲਗਪਗ 10.30 ਵਜੇ ਉਸ ਸਮੇਂ ਵਾਪਰੀ, ਜਦੋਂ ਆਸਿਫ ਨੇ ਆਪਣੇ ਗੁਆਂਢੀ ਨਾਲ ਉਸ ਦੇ ਘਰ ਅੱਗੇ ਸਕੂਟਰ ਪਾਰਕ ਕਰਨ ਦਾ ਵਿਰੋਧ ਕੀਤਾ ਸੀ।
Advertisement
Advertisement