ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਡਾਕਟਰ ਖ਼ੁਦਕੁਸ਼ੀ ਮਾਮਲੇ ਦਾ ਮੁਲਜ਼ਮ ਗ੍ਰਿਫ਼ਤਾਰ

ਪੀਡ਼ਤ ਨੂੰ ਮਾਨਸਿਕ ਤੌਰ ’ਤੇ ਕਰ ਰਿਹਾ ਸੀ ਪ੍ਰੇਸ਼ਾਨ
Advertisement

ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ’ਚ 28 ਸਾਲਾ ਮਹਿਲਾ ਡਾਕਟਰ ਵੱਲੋਂ ਕਥਿਤ ਖੁਦਕੁਸ਼ੀ ਕਰਨ ਨਾਲ ਸਬੰਧ ਮਾਮਲੇ ’ਚ ਪੁਲੀਸ ਨੇ ਅੱਜ ਸਾਫਟਵੇਅਰ ਇੰਜਨੀਅਰ ਪ੍ਰਸ਼ਾਂਤ ਬਨਕਰ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਫਲਟਣ ਪੁਲੀਸ ਦੀ ਟੀਮ ਨੇ ਪ੍ਰਸ਼ਾਂਤ ਬਨਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਉਨ੍ਹਾਂ ਦੋ ਸ਼ਖ਼ਸਾਂ ’ਚੋਂ ਇੱਕ ਹੈ ਜਿਨ੍ਹਾਂ ਦਾ ਨਾਂ ਡਾਕਟਰ ਨੇ ਆਪਣੀ ਤਲੀ ’ਤੇ ਲਿਖੇ ਖੁਦਕੁਸ਼ੀ ਨੋਟ ’ਚ ਲਿਖਿਆ ਸੀ। ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਂਤ ਬਨਕਰ ’ਤੇ ਪੀੜਤ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਦੋਸ਼ ਹੈ। ਬਾਅਦ ਵਿੱਚ ਉਸ ਨੂੰ ਸਤਾਰਾ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਮਰਾਠਵਾੜਾ ਖੇਤਰ ਦੇ ਬੀੜ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ ਸਤਾਰਾ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ’ਚ ਤਾਇਨਾਤ ਡਾਕਟਰ ਦੀ ਲਾਸ਼ ਫਲਟਣ ਸ਼ਹਿਰ ਦੇ ਇੱਕ ਹੋਟਲ ਦੇ ਕਮਰੇ ’ਚੋਂ ਬਰਾਮਦ ਹੋਈ ਸੀ।

ਖੁਦਕੁਸ਼ੀ ਨੋਟ ਵਿੱਚ ਡਾਕਟਰ ਨੇ ਪੁਲੀਸ ਦੇ ਸਬ ਇੰਸਪੈਕਟਰ ਗੋਪਾਲ ਬਦਾਨੇ ’ਤੇ ਕਈ ਵਾਰ ਜਬਰ-ਜਨਾਹ ਕਰਨ ਜਦਕਿ ਸਾਫਟਵੇਅਰ ਇੰਜਨੀਅਰ ਬਨਕਰ ’ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਪੁਲੀਸ ਅਨੁਸਾਰ ਬਨਕਰ ਉਸ ਮਕਾਨ ਮਾਲਕ ਦਾ ਪੁੱਤਰ ਸੀ ਜਿੱਥੇ ਡਾਕਟਰ ਰਹਿ ਰਹੀ ਸੀ।

Advertisement

Advertisement
Show comments