ਅਬਦੁੱਲਾ ਨੇ ਸਰਕਾਰ ਨੂੰ ਸ੍ਰੀਨਗਰ ਤੋਂ ਵਾਧੂ ਹੱਜ ਉਡਾਣਾਂ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ
ਸ੍ਰੀਨਗਰ, 16 ਮਈ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੌਰਾਨ ਬੰਦ ਹਵਾਈ ਅੱਡਿਆਂ ਕਾਰਨ ਬਣੇ ਸ਼ਰਧਾਲੂਆਂ ਦੇ ਬੈਕਲਾਗ ਨੂੰ ਦੂਰ ਕਰਨ ਲਈ ਸ੍ਰੀਨਗਰ ਤੋਂ ਵਾਧੂ...
Advertisement
ਸ੍ਰੀਨਗਰ, 16 ਮਈ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੌਰਾਨ ਬੰਦ ਹਵਾਈ ਅੱਡਿਆਂ ਕਾਰਨ ਬਣੇ ਸ਼ਰਧਾਲੂਆਂ ਦੇ ਬੈਕਲਾਗ ਨੂੰ ਦੂਰ ਕਰਨ ਲਈ ਸ੍ਰੀਨਗਰ ਤੋਂ ਵਾਧੂ ਹੱਜ ਉਡਾਣਾਂ ਦਾ ਪ੍ਰਬੰਧ ਕਰੇ। ਮੁੱਖ ਮੰਤਰੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, ‘‘ਮੈਂ ਭਾਰਤ ਸਰਕਾਰ ਨਾਲ ਹਾਲ ਹੀ ਵਿਚ ਉਡਾਣਾਂ ’ਚ ਵਿਘਨ ਕਾਰਨ ਹੋਏ 1,895 ਸ਼ਰਧਾਲੂਆਂ ਦੇ ਬੈਕਲਾਗ ਨੂੰ ਦੂਰ ਕਰਨ ਲਈ ਸ੍ਰੀਨਗਰ ਤੋਂ ਵਾਧੂ ਹੱਜ ਉਡਾਣਾਂ ਦਾ ਪ੍ਰਬੰਧ ਕਰਨ ਦੀ ਤੁਰੰਤ ਲੋੜ ਨੂੰ ਧਿਆਨ ਵਿਚ ਲਿਆਂਦਾ ਹੈ।’’ ਅਬਦੁੱਲਾ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹੱਜ ਯਾਤਰੀਆਂ ਲਈ ਸੁਚਾਰੂ ਅਤੇ ਸਮੇਂ ਸਿਰ ਯਾਤਰਾ ਯਕੀਨੀ ਬਣਾਉਣਾ ਸਰਕਾਰ ਦੀ ਤਰਜੀਹ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਗੜੀ ਸਥਿਤੀ ਦੇ ਮੱਦੇਨਜ਼ਰ ਸ੍ਰੀਨਗਰ ਸਮੇਤ ਬੱਤੀ ਹਵਾਈ ਅੱਡੇ 9 ਮਈ ਤੋਂ ਬੰਦ ਕਰ ਦਿੱਤੇ ਗਏ ਸਨ। 13 ਮਈ ਨੂੰ ਉਡਾਣ ਸੰਚਾਲਨ ਮੁੜ ਸ਼ੁਰੂ ਹੋਇਆ। -ਪੀਟੀਆਈ
Advertisement
Advertisement