‘ਆਪ’ ਵਾਲੰਟੀਅਰਾਂ ਨੇ ਇਮਾਨਦਾਰ ਸਿਆਸਤ ’ਚ ਭਰੋਸਾ ਕਾਇਮ ਰੱਖਿਆ: ਮਾਨ
ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵਧਾਈ ਦਿੱਤੀ
Advertisement
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਵਾਲੰਟੀਅਰ ਇਮਾਨਦਾਰ ਸਿਆਸਤ ਵਿੱਚ ਭਰੋਸਾ ਕਾਇਮ ਰੱਖਣ ਲਈ ਵਧਾਈ ਦੇ ਪਾਤਰ ਹਨ। ਅੰਨਾ ਅੰਦੋਲਨ ਵਿੱਚੋਂ ਨਿਕਲੀ ਇਹ ਪਾਰਟੀ ਦਿੱਲੀ ਵਿੱਚ 10 ਸਾਲ ਸੱਤਾ ਵਿੱਚ ਰਹੀ ਅਤੇ ਹੁਣ ਚਾਰ ਸਾਲਾਂ ਤੋਂ ਪੰਜਾਬ ਅੰਦਰ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਚਲਾ ਰਹੀ ਹੈ। ‘ਆਪ’ ਨੇ ਗੋਆ ਵਿੱਚ ਵੀ ਖਾਤਾ ਖੋਲ੍ਹਿਆ ਹੈ। ਮੁੱਖ ਮੰਤਰੀ ਸ੍ਰੀ ਮਾਨ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਦ੍ਰਿਸ਼ਟੀਕੋਣ ਅਤੇ ਅਧਿਕਾਰਾਂ ਨੂੰ ਹਰ ਨਾਗਰਿਕ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ’ਚੋਂ ਉੱਭਰੀ ‘ਆਪ’ ਨੇ ਨਾ ਸਿਰਫ਼ ਆਮ ਲੋਕਾਂ ਨੂੰ ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮੁਫ਼ਤ ਸਿਹਤ ਸੰਭਾਲ ਵਰਗੇ ਅਧਿਕਾਰ ਦਿੱਤੇ, ਸਗੋਂ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਵੀ ਕੀਤਾ। ਦਿੱਲੀ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ, ਸਾਬਕਾ ਮੰਤਰੀ ਗੋਪਾਲ ਰਾਏ ਨੇ ਵੀ ਵਧਾਈ ਦਿੱਤੀ।ਅਰਵਿੰਦ ਕੇਜਰੀਵਾਲ।
‘ਆਪ’ ਨੇਤਾਵਾਂ ਦੀ ਨਹੀ, ਲੋਕਾਂ ਦੀ ਪਾਰਟੀ: ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਿਹਾ ਕਿ 13 ਸਾਲਾਂ ਦੌਰਾਨ ਪਾਰਟੀ ਦੀਆਂ ਪ੍ਰਾਪਤੀਆਂ ਲੋਕਾਂ ਦੇ ਭਰੋਸੇ ਅਤੇ ਇਸਦੇ ਵਰਕਰਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਪਾਰਟੀ ਦੀ ਸਥਾਪਨਾ 26 ਨਵੰਬਰ 2012 ਨੂੰ ਹੋਈ ਸੀ। ਪਾਰਟੀ ਦੇ ਸਥਾਪਨਾ ਦਿਵਸ ਮੌਕੇ ‘ਆਪ’ ਨੇ ‘ਐਕਸ’ ਉੱਤੇ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਦਿੱਲੀ ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਤੋਂ ਲੈ ਕੇ ਕੌਮੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਤੱਕ ਦਾ ਸਫ਼ਰ ਦਿਖਾਇਆ ਹੈ। ਵੀਡੀਓ ਵਿੱਚ ਕੇਜਰੀਵਾਲ ਸਮੇਤ ਸੀਨੀਅਰ ਪਾਰਟੀ ਆਗੂਆਂ ਦੀ ਗ੍ਰਿਫ਼ਤਾਰੀ ਦਾ ਵੀ ਜ਼ਿਕਰ ਹੈ।
Advertisement
Advertisement
