ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

AAP releases candidates List: ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ

Delhi Assembly polls: AAP releases first list of 11 candidates
Photo AAP/X
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 21 ਨਵੰਬਰ

Advertisement

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਮ ਆਦਮੀ ਪਾਰਟੀ (ਆਪ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਹੋਈ ਮੀਟਿੰਗ ਤੋਂ ਬਾਅਦ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਪਾਰਟੀ ਵੱਲੋਂ 11 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ 6 ਉਮੀਦਵਾਰ ਭਾਜਪਾ ਅਤੇ ਕਾਂਗਰਸ ਪਾਰਟੀ ਛੱਡ ਕੇ ਆਏ ਹਨ।

ਪਹਿਲੀ ਸੂਚੀ ਵਿਚ ਅਲਾਨੇ ਗਏ ਉਮੀਦਵਾਰਾਂ ਵਿੱਚ ਬ੍ਰਹਮਾ ਸਿੰਘ ਤੰਵਰ ਨੂੰ ਹਲਕਾ ਛਤਰਪੁਰ, ਅਨਿਲ ਝਾਅ ਨੂੰ ਹਲਕਾ ਕਿਰਾੜੀ ਤੋਂ, ਦੀਪਕ ਸਿੰਗਲਾ ਵਿਸ਼ਵਾਸ ਨਗਰ ਅਤੇ ਸਰਿਤਾ ਸਿੰਘ ਰੋਹਤਾਸ ਨਗਰ ਤੋਂ ਚੋਣ ਲੜਨਗੇ। ਇਸਦੇ ਨਾਲ ਹੀ ਬੀਬੀ ਤਿਆਗੀ ਨੂੰ ਲਕਸ਼ਮੀ ਨਗਰ ਅਤੇ ਰਾਮ ਸਿੰਘ ਨੇਤਾਜੀ ਨੂੰ ਹਲਕਾ ਬਦਰਪੁਰ, ਜ਼ੁਬੈਰ ਚੌਧਰੀ ਨੂੰ ਹਲਕਾ ਸੀਲਮਪੁਰ ਅਤੇ ਹਲਕਾ ਸੀਮਾਪੁਰੀ ਤੋਂ ਵੀਰ ਸਿੰਘ ਧੀਂਗਾਨ, ਗੌਰਵ ਸ਼ਰਮਾ ਹਲਕਾ ਘੋਂਡਾ, ਕਰਾਵਲ ਨਗਰ ਤੋਂ ਮਨੋਜ ਤਿਆਗੀ ਅਤੇ ਸੋਮੇਸ਼ ਸ਼ੌਕੀਨ ਨੂੰ ਹਲਕਾ ਮਟਿਆਲਾ ਤੋਂ 'ਆਪ' ਦੇ ਉਮੀਦਵਾਰ ਬਣਾਇਆ ਗਿਆ ਹੈ। with PTI inputs

ਆਮ ਆਦਮੀ ਪਾਰਟੀ ਵੱਲੋਂ ਜਾਰੀ ਸੂਚੀ:-

Advertisement
Tags :
Aam aadmi PartyAAP releases first listArvind KejriwalDelhi Assembly pollsdelhi newsPunjabi NewsPunjabi TribunePunjabi Tribune News