ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਇੰਡੀਆ’ ਦੇ ਸੰਸਦ ਮੈਂਬਰਾਂ ਦਾ ਵਫ਼ਦ ਹਿੰਸਾ ਪ੍ਰਭਾਵਿਤ ਮਨੀਪੁਰ ਪੁੱਜਿਆ

ਨਵੀਂ ਦਿੱਲੀ, 29 ਜੁਲਾਈ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (ਇੰਡੀਆ) ਦੇ 21 ਸੰਸਦ ਮੈਂਬਰ ਅੱਜ ਸਵੇਰੇ ਹਿੰਸਾ ਪ੍ਰਭਾਵਿਤ ਮਨੀਪੁਰ ਦੇ ਦੋ ਦਿਨਾਂ ਦੌਰੇ ਲਈ ਪੁੱਜ ਗਏ ਹਨ। ਇਹ ਸੰਸਦ ਮੈਂਬਰ ਜਾਤੀ ਹਿੰਸਾ ਤੋਂ ਪ੍ਰਭਾਵਿਤ ਸੂਬੇ ਦੀ ਜ਼ਮੀਨੀ...
Advertisement

ਨਵੀਂ ਦਿੱਲੀ, 29 ਜੁਲਾਈ

Advertisement

ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (ਇੰਡੀਆ) ਦੇ 21 ਸੰਸਦ ਮੈਂਬਰ ਅੱਜ ਸਵੇਰੇ ਹਿੰਸਾ ਪ੍ਰਭਾਵਿਤ ਮਨੀਪੁਰ ਦੇ ਦੋ ਦਿਨਾਂ ਦੌਰੇ ਲਈ ਪੁੱਜ ਗਏ ਹਨ। ਇਹ ਸੰਸਦ ਮੈਂਬਰ ਜਾਤੀ ਹਿੰਸਾ ਤੋਂ ਪ੍ਰਭਾਵਿਤ ਸੂਬੇ ਦੀ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਆਏ ਹਨ। ਵਫ਼ਦ ਨੇ ਚੂਰਾਚਾਂਦਪੁਰ ਰਾਹਤ ਕੈਂਪ ਦਾ ਦੌਰਾ ਕੀਤਾ ਤੇ ਪੀੜਤਾਂ ਬਾਰੇ ਜਾਣਕਾਰੀ ਲਈ। ਵਫਦ ’ਚ ਕਾਂਗਰਸ ਦੇ ਅਧੀਰ ਰੰਜਨ ਚੌਧਰੀ ਅਤੇ ਗੌਰਵ ਗੋਗੋਈ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ (ਜੇਐੱਮਐਮ) ਦੀ ਮਹੂਆ ਮਾਜੀ, ਡੀਐੱਮਕੇ ਦੀ ਕਨੀਮੋਝੀ, ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ (ਆਰਐੱਲਡੀ) ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨਕੇ ਪ੍ਰੇਮਚੰਦਰਨ, ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਅਤੇ ਅਨਿਲ ਪ੍ਰਸਾਦ ਹੇਗੜੇ, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੇ ਸੰਦੋਸ਼ ਕੁਮਾਰ ਅਤੇ ਸੀਪੀਐੱਮ ਦੇ ਏਏ ਰਹੀਮ ਵੀ ਸ਼ਾਮਲ ਹਨ।

Advertisement
Show comments