ਫ਼ਿਲਮ ਨਿਰਦੇਸ਼ਕ ਵਿਕਰਮ ਭੱਟ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
ਰਾਜਸਥਾਨ ਦੇ ਉਦੈਪੁਰ ਵਿੱਚ ਫਿਲਮ ਲਈ ਵਿੱਤ ਦੇ ਨਾਮ ’ਤੇ ਇੱਕ ਡਾਕਟਰ ਨਾਲ 30 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਿਲਮ ਨਿਰਦੇਸ਼ਕ ਵਿਕਰਮ ਭੱਟ ਸਮੇਤ ਕਈ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡਾ. ਅਜੈ ਮੁਰਡੀਆ ਵੱਲੋਂ...
Advertisement
ਰਾਜਸਥਾਨ ਦੇ ਉਦੈਪੁਰ ਵਿੱਚ ਫਿਲਮ ਲਈ ਵਿੱਤ ਦੇ ਨਾਮ ’ਤੇ ਇੱਕ ਡਾਕਟਰ ਨਾਲ 30 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਹੇਠ ਫਿਲਮ ਨਿਰਦੇਸ਼ਕ ਵਿਕਰਮ ਭੱਟ ਸਮੇਤ ਕਈ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡਾ. ਅਜੈ ਮੁਰਡੀਆ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ 8 ਨਵੰਬਰ ਨੂੰ ਭੁਪਾਲਪੁਰਾ ਥਾਣੇ ਵਿੱਚ ਵਿਕਰਮ ਭੱਟ, ਉਸ ਦੀ ਪਤਨੀ ਸ਼ਵੇਤਾਂਬਰੀ ਭੱਟ, ਧੀ ਕ੍ਰਿਸ਼ਨਾ ਭੱਟ, ਸਥਾਨਕ ਨਿਵਾਸੀ ਦਿਨੇਸ਼ ਕਟਾਰੀਆ ਅਤੇ ਪੰਜ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਫਿਲਮ ਲਈ ਪੈਸਿਆਂ ਦੇ ਨਾਮ ’ਤੇ ਉਸ ਨਾਲ 30 ਕਰੋੜ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ। ਡਾਕਟਰ ਦਾ ਕਹਿਣਾ ਹੈ ਕਿ ਉਸਨੂੰ ਭਰੋਸਾ ਦਿੱਤਾ ਗਿਆ ਸੀ ਕਿ ਫਿਲਮ ਰਿਲੀਜ਼ ਹੋਣ ’ਤੇ 200 ਕਰੋੜ ਰੁਪਏ ਦੀ ਕਮਾਈ ਹੋਵੇਗੀ। ਡਾ. ਮੁਰਡੀਆ ਨੇ ਦੱਸਿਆ ਕਿ ਉਹ ਸੰਗੀਤ ਸਮੂਹ ਰਾਹੀਂ ਦਿਨੇਸ਼ ਕਟਾਰੀਆ ਦੇ ਸੰਪਰਕ ਵਿੱਚ ਆਇਆ, ਜਿਸ ਨੇ ਉਸ ਨੂੰ ਨਿਰਦੇਸ਼ਕ ਵਿਕਰਮ ਭੱਟ ਨਾਲ ਮਿਲਾਇਆ ਸੀ।
Advertisement
Advertisement
