ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਏਅਰ ਇੰਡੀਆ ਦੇ ਜਹਾਜ਼ ’ਚ ਬੰਬ ਦੀ ਧਮਕੀ ਅਫ਼ਵਾਹ ਨਿਕਲੀ

* ਤਿਰੂਵਨੰਤਪੁਰਮ ਤੋਂ ਮੁੰਬਈ ਆ ਰਹੀ ਸੀ ਉਡਾਣ * ਪਾਇਲਟ ਨੂੰ ਬਾਥਰੂਮ ’ਚੋਂ ਮਿਲੇ ਟਿਸ਼ੂ ਪੇਪਰ ’ਤੇ ਲਿਖੀ ਸੀ ਧਮਕੀ ਤਿਰੂਵਨੰਤਪੁਰਮ, 22 ਅਗਸਤ ਮੁੰਬਈ ਤੋਂ ਤਿਰੂਵਨੰਤਪੁਰਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-657 ਦੇ ਬਾਥਰੂਮ ’ਚ ਬੰਬ ਹੋਣ ਦੀ ਧਮਕੀ...
ਏਅਰ ਇੰਡੀਆ ਦੇ ਜਹਾਜ਼ ਦੀ ਜਾਂਚ ਕਰਦੇ ਹੋਏ ਸੁਰੱਖਿਆ ਕਰਮੀ। -ਫੋਟੋ: ਪੀਟੀਆਈ
Advertisement

* ਤਿਰੂਵਨੰਤਪੁਰਮ ਤੋਂ ਮੁੰਬਈ ਆ ਰਹੀ ਸੀ ਉਡਾਣ

* ਪਾਇਲਟ ਨੂੰ ਬਾਥਰੂਮ ’ਚੋਂ ਮਿਲੇ ਟਿਸ਼ੂ ਪੇਪਰ ’ਤੇ ਲਿਖੀ ਸੀ ਧਮਕੀ

Advertisement

ਤਿਰੂਵਨੰਤਪੁਰਮ, 22 ਅਗਸਤ

ਮੁੰਬਈ ਤੋਂ ਤਿਰੂਵਨੰਤਪੁਰਮ ਆ ਰਹੀ ਏਅਰ ਇੰਡੀਆ ਦੀ ਉਡਾਣ ਏਆਈ-657 ਦੇ ਬਾਥਰੂਮ ’ਚ ਬੰਬ ਹੋਣ ਦੀ ਧਮਕੀ ਵਾਲਾ ਸੁਨੇਹਾ ਮਿਲਣ ਮਗਰੋਂ ਅੱਜ ਤਿਰੂਵਨੰਤਪੁਰਮ ਕੌਮਾਂਤਰੀ ਹਵਾਈ ਅੱਡੇ ’ਤੇ ਐਮਰਜੈਂਸੀ ਐਲਾਨ ਦਿੱਤੀ ਗਈ ਪਰ ਇਹ ਧਮਕੀ ਅਫ਼ਵਾਹ ਸਾਬਤ ਹੋਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਤਿਰੂਵਨੰਤਪੁਰਮ ਸਿਟੀ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੰਬ ਧਮਕੀ ਸਿਰਫ਼ ਇੱਕ ਅਫ਼ਵਾਹ ਸੀ। ਪੁਲੀਸ ਨੇ ਇਹ ਵੀ ਕਿਹਾ ਕਿ ਸੁੁਰੱਖਿਆ ਏਜੰਸੀਆਂ ਵੱਲੋੋਂ ਜਹਾਜ਼ ਦੀ ਤਲਾਸ਼ੀ ਦੌਰਾਨ ਕੋਈ ਵੀ ਵਿਸਫੋਟਕ ਨਹੀਂ ਮਿਲਿਆ। -ਪੀਟੀਆਈ

Advertisement
Tags :
AI-657air indiaBomb threatMumbai to ThiruvananthapuramPunjabi khabarPunjabi News