12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 95 ਫੀਸਦੀ ਗਿਣਤੀ ਫਾਰਮ ਵੰਡੇ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5.99 ਕਰੋੜ ਵੋਟਰਾਂ ਵਿੱਚੋਂ 95 ਫੀਸਦੀ ਨੂੰ ਵਿਸ਼ੇਸ਼ ਮੁੜ ਸੁਧਾਈ ਅਭਿਆਸ ਤਹਿਤ ਗਿਣਤੀ ਫਾਰਮ ਵੰਡੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਕਿ 12 ਰਾਜਾਂ ਅਤੇ ਕੇਂਦਰ...
Advertisement
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 5.99 ਕਰੋੜ ਵੋਟਰਾਂ ਵਿੱਚੋਂ 95 ਫੀਸਦੀ ਨੂੰ ਵਿਸ਼ੇਸ਼ ਮੁੜ ਸੁਧਾਈ ਅਭਿਆਸ ਤਹਿਤ ਗਿਣਤੀ ਫਾਰਮ ਵੰਡੇ ਗਏ ਹਨ।
ਚੋਣ ਕਮਿਸ਼ਨ ਨੇ ਕਿਹਾ ਕਿ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 48.67 ਕਰੋੜ ਤੋਂ ਵੱਧ ਗਿਣਤੀ ਫਾਰਮ ਵੰਡੇ ਗਏ ਹਨ। ਇਨ੍ਹਾਂ ਵਿਚ ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲਾ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਪੁਡੂਚੇਰੀ, ਅੰਡੇਮਾਨ ਅਤੇ ਨਿਕੋਬਾਰ ਟਾਪੂ ਅਤੇ ਲਕਸ਼ਦੀਪ ਹਨ।
Advertisement
ਇਨ੍ਹਾਂ ਵਿੱਚੋਂ ਤਾਮਿਲਨਾਡੂ, ਪੁਡੂਚੇਰੀ, ਕੇਰਲਾ ਅਤੇ ਪੱਛਮੀ ਬੰਗਾਲ ਵਿੱਚ 2026 ਵਿੱਚ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਅਸਾਮ ਵਿੱਚ ਵੀ 2026 ਵਿੱਚ ਹੀ ਚੋਣਾਂ ਹੋਣੀਆਂ ਹਨ, ਉਥੇ ਵੋਟਰ ਸੂਚੀਆਂ ਦੀ ਸੋਧ ਦਾ ਐਲਾਨ ਵੱਖਰੇ ਤੌਰ ’ਤੇ ਕੀਤਾ ਜਾਵੇਗਾ।
ਐਸਆਈਆਰ ਅਭਿਆਸ ਦਾ ਦੂਜਾ ਪੜਾਅ 4 ਨਵੰਬਰ ਨੂੰ ਗਣਨਾ ਪੜਾਅ ਨਾਲ ਸ਼ੁਰੂ ਹੋਇਆ ਸੀ ਅਤੇ 4 ਦਸੰਬਰ ਤੱਕ ਜਾਰੀ ਰਹੇਗਾ। ਪੀਟੀਆਈ
Advertisement
