ਗਣਪਤੀ ਵਿਸਜਨ ਯਾਤਰਾ ਵਿੱਚ ਟੈਂਕਰ ਟਕਰਾਉਣ ਕਾਰਨ 9 ਲੋਕਾਂ ਮੌਤ
ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਗਣਪਤੀ ਦੀ ਮੂਰਤੀ ਦੇ ਵਿਸਰਜਨ ਲਈ ਜਾ ਰਹੀ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਦੇ ਟਕਰਾ ਜਾਣ ਕਾਰਨ ਘੱਟੋ-ਘੱਟ ਨੌਂ ਲੋਕਾਂ ਦੀ ਮੌਤ ਹੋ ਗਈ।
ਆਈਜੀਪੀ ਬੀ. ਬੋਰਾਲਿੰਗਈਆ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ, ‘‘ਬੀਤੀ, ਰਾਤ 8 ਵਜੇ ਤੋਂ 8:45 ਵਜੇ ਦੇ ਵਿਚਕਾਰ ਮੋਸਲੇ ਹੋਸਹੱਲੀ ਵਿਖੇ ਗਣਪਤੀ ਵਿਸਰਜਨ ਯਾਤਰਾ ਵਿੱਚ ਇੱਕ ਟੈਂਕਰ ਲਾਰੀ ਲਾਪਰਵਾਹੀ ਨਾਲ ਚਲਾਉਣ ਕਾਰਨ ਹਾਦਾਸਾ ਵਾਪਰਿਆ ਹੈ । ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਡਰਾਈਵਰ ਵੀ ਜ਼ਖਮੀ ਹੋ ਗਿਆ। ਮਰਨ ਵਾਲਿਆਂ ਵਿੱਚ 6 ਪਿੰਡ ਵਾਸੀ ਅਤੇ 3 ਇੰਜੀਨੀਅਰਿੰਗ ਦੇ ਵਿਦਿਆਰਥੀ ਸ਼ਾਮਲ ਹਨ।’’
ਇਸ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ ਅਤੇ ਹਰੇਕ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ੇ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ "ਯਾਤਾਰਾ ਵਿੱਚ ਟੈਂਕਰ ਲਾਰੀ ਦੇ ਟਕਰਾਉਣ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ 20 ਤੋਂ ਵੱਧ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਅਤ। ਇਸ ਘਟਨਾ ਵਿੱਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਚੁੱਕੇਗੀ।