ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

’84 ਦੰਗੇ: ਸੱਜਣ ਕੁਮਾਰ ਖ਼ਿਲਾਫ਼ ਮਾਮਲੇ ਦੀ ਸੁਣਵਾਈ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ

ਦੋਵਾਂ ਧਿਰਾਂ ਤੋਂ ਦੋਸ਼ਾਂ, ਗਵਾਹੀਆਂ ਤੇ ਹੋਰ ਜਾਣਕਾਰੀ ਮੰਗੀ
Advertisement

ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਸਾਬਤ ਹੋਣ ਅਤੇ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਪਟੀਸ਼ਨ ’ਤੇ ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੀਆਂ ਦੀਵਾਲੀ ਦੀਆਂ ਛੁੱਟੀਆਂ 20 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਉਸ ਤੋਂ ਬਾਅਦ 27 ਅਕਤੂਬਰ ਤੋਂ ਸੁਪਰੀਮ ਕੋਰਟ ’ਚ ਨਿਯਮਿਤ ਸੁਣਵਾਈ ਸ਼ੁਰੂ ਹੋਵੇਗੀ। ਜਸਟਿਸ ਜੇ ਕੇ ਮਹੇਸ਼ਵਰੀ ਤੇ ਜਸਟਿਸ ਵਿਜੈ ਬਿਸ਼ਨੋਈ ਨੇ ਮਾਮਲੇ ਦੀ ਸੁਣਵਾਈ ਦੌਰਾਨ ਸਬੰਧਤ ਧਿਰਾਂ ਦੇ ਵਕੀਲਾਂ ਤੋਂ ਦੋਸ਼ਾਂ, ਗਵਾਹਾਂ ਦੀ ਗਵਾਹੀ ਅਤੇ ਮਾਮਲੇ ’ਚ ਹੇਠਲੀ ਅਦਾਲਤ ਤੇ ਹਾਈ ਕੋਰਟ ਦੇ ਨਤੀਜਿਆਂ ਬਾਰੇ ਸਪੱਸ਼ਟ ਜਾਣਕਾਰੀ ਮੰਗੀ। ਬੈਂਚ ਨੇ ਕਿਹਾ, ‘ਜਦੋਂ ਫ਼ੈਸਲਾ ਪਲਟਿਆ ਗਿਆ ਤਾਂ ਅਜਿਹੀ ਕੀ ਚੀਜ਼ ਸੀ ਜਿਸ ਨੇ ਫ਼ੈਸਲਾ ਪਲਟਣ ਲਈ ਮਜਬੂਰ ਕੀਤਾ?’ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ 2010 ਦੇ ਉਸ ਫ਼ੈਸਲੇ ਨੂੰ ਖਾਰਜ ਕਰ ਦਿੱਤਾ ਸੀ ਜਿਸ ’ਚ ਸੱਜਣ ਕੁਮਾਰ ਨੂੰ ਇੱਕ ਮਾਮਲੇ ’ਚ ਬਰੀ ਕਰ ਦਿੱਤਾ ਗਿਆ ਸੀ। ਸੀਨੀਅਰ ਵਕੀਲ ਆਰ ਐੱਚ ਚੀਮਾ ਸੀ ਬੀ ਆਈ ਵੱਲੋਂ ਪੇਸ਼ ਹੋਏ ਜਦਕਿ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਸੱਜਣ ਕੁਮਾਰ ਦੀ ਨੁਮਾਇੰਦਗੀ ਕੀਤੀ। ਸੱਜਣ ਕੁਮਾਰ ਦੀ ਅਪੀਲ ਤੋਂ ਇਲਾਵਾ ਸਹਿ-ਦੋਸ਼ੀਆਂ ਬਲਵਾਨ ਖੋਖਰ ਤੇ ਗਿਰਧਾਲੀ ਲਾਲ ਦੀਆਂ ਪਟੀਸ਼ਨਾਂ ਵੀ ਸੁਪਰੀਮ ਕੋਰਟ ’ਚ ਸੁਣਵਾਈ ਲਈ ਸੂਚੀਬੱਧ ਸਨ। ਇਹ ਮਾਮਲਾ 1-2 ਨਵੰਬਰ, 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਪਾਰਟ-1 ਇਲਾਕੇ ’ਚ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜ ਨਗਰ ਪਾਰਟ-2 ’ਚ ਇੱਕ ਗੁਰਦੁਆਰੇ ਨੂੰ ਸਾੜਨ ਨਾਲ ਸਬੰਧਤ ਹੈ।

Advertisement
Advertisement
Show comments