ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

84: ਹਾਈ ਕੋਰਟ ਨੇ ਫਰਲੋ ਅਪੀਲ ’ਤੇ ਜੁਆਬ ਦੇਣ ਲਈ ਸਰਕਾਰ ਨੂੰ ਸਮਾਂ ਦਿੱਤਾ

ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ਵਿੱਚ ਉਮਰ ਕੈਦ ਦੀ ਸਜ਼ਾਯਾਫ਼ਤਾ ਬਲਵਾਨ ਖੋਖਰ ਵੱਲੋਂ ਸਮਾਜ ਨਾਲ ਆਪਣੇ ਸਬੰਧ ਮੁੜ ਸਥਾਪਤ ਕਰਨ ਲਈ ਜੇਲ੍ਹ ਤੋਂ ਰਿਹਾਈ ਲਈ ਦਾਖ਼ਲ ਫਰਲੋ ਅਪੀਲ ’ਤੇ ਜੁਆਬ ਦੇਣ ਲਈ ਸਰਕਾਰ ਨੂੰ...
Advertisement
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਕੇਸ ਵਿੱਚ ਉਮਰ ਕੈਦ ਦੀ ਸਜ਼ਾਯਾਫ਼ਤਾ ਬਲਵਾਨ ਖੋਖਰ ਵੱਲੋਂ ਸਮਾਜ ਨਾਲ ਆਪਣੇ ਸਬੰਧ ਮੁੜ ਸਥਾਪਤ ਕਰਨ ਲਈ ਜੇਲ੍ਹ ਤੋਂ ਰਿਹਾਈ ਲਈ ਦਾਖ਼ਲ ਫਰਲੋ ਅਪੀਲ ’ਤੇ ਜੁਆਬ ਦੇਣ ਲਈ ਸਰਕਾਰ ਨੂੰ ਆਪਣਾ ਜੁਆਬ ਦਾਖ਼ਲ ਕਰਨ ਲਈ ਸਮਾਂ ਦਿੱਤਾ ਹੈ।

ਜਸਟਿਸ ਰਵਿੰਦਰ ਦੁਡੇਜਾ ਨੇ ਖੋਖਰ ਦੀ ਉਸ ਅਪੀਲ ਨੂੰ ਵੀ ਸਵੀਕਾਰ ਕਰ ਲਿਆ ਜਿਸ ਵਿੱਚ ਸੁਣਵਾਈ ਦੀ ਤਰੀਕ 2 ਫਰਵਰੀ 2026 ਤੋਂ ਪਹਿਲਾਂ ਕਰਨ ਲਈ ਬੇਨਤੀ ਕੀਤੀ ਗਈ ਸੀ। ਹਾਈ ਕੋਰਟ ਨੇ ਹੁਣ ਇਸ ਮਾਮਲੇ ਦੀ ਸੁਣਵਾਈ 5 ਦਸੰਬਰ ਲਈ ਸੂਚੀਬੱਧ ਕੀਤੀ ਹੈ ਅਤੇ ਸਰਕਾਰ ਤੇ ਜੇਲ੍ਹ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਤੋਂ ਪਹਿਲਾਂ ਆਪਣੀ ਸਟੇਟਸ ਰਿਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ, ‘‘ਇਸ ਸਮੇਂ ਦੌਰਾਨ, ਸੂਬਾ ਸਰਕਾਰ ਆਪਣਾ ਜਵਾਬ ਦਾਖ਼ਲ ਕਰੇ।’’

Advertisement

ਅਦਾਲਤ ਨੇ ਇਸ ਤੋਂ ਪਹਿਲਾਂ ਖੋਖਰ ਦੀ ਅਪੀਲ ’ਤੇ ਸਰਕਾਰ ਅਤੇ ਜੇਲ੍ਹ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਸੀ। ਦੋਸ਼ੀ ਨੇ ਜੇਲ੍ਹ ਅਧਿਕਾਰੀਆਂ ਦੇ 4 ਸਤੰਬਰ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਗੁਜ਼ਾਰਿਸ਼ ਕੀਤੀ ਸੀ ਜਿਸ ਵਿੱਚ ਉਸਦੀ ਫਰਲੋ ਅਪੀਲ ਨੂੰ ਇਸ ਆਧਾਰ ’ਤੇ ਖਾਰਜ ਕਰ ਦਿੱਤਾ ਗਿਆ ਸੀ ਕਿ ਉਸ ਦੀ ਰਿਹਾਈ ਨਾਲ ਜਨਤਕ ਸ਼ਾਂਤੀ ਤੇ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਦੋਸ਼ੀ ਨੇ ਅਦਾਲਤ ਤੋਂ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਲਈ ਬੇਨਤੀ ਕੀਤੀ ਕਿ ਉਸ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੇ ਸਮਾਜ ਨਾਲ ਆਪਣੇ ਸਬੰਧ ਮੁੜ ਸਥਾਪਤ ਕਰਨ ਲਈ 21 ਦਿਨਾਂ ਦੀ ਫਰਲੋ ਦੀ ਪਹਿਲੀ ਮਿਆਦ ਵਾਸਤੇ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ।

 

 

Advertisement
Show comments