7 Maoists killed: ਤੇਲੰਗਾਨਾ: ਪੁਲੀਸ ਮੁਕਾਬਲੇ ਵਿੱਚ ਸੱਤ ਮਾਓਵਾਦੀ ਹਲਾਕ
ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਹੋਇਆ ਮੁਕਾਬਲਾ
Advertisement
ਮੁਲੁਗੂ, 1 ਦਸੰਬਰ
7 Maoists killed: ਇਸ ਜ਼ਿਲ੍ਹੇ ਦੇ ਐਟਰੁਨਾਗਰਮ ਜੰਗਲੀ ਖੇਤਰ ਵਿਚ ਇਕ ਪੁਲੀਸ ਮੁਕਾਬਲੇ ਵਿਚ ਸੱਤ ਮਾਓਵਾਦੀ ਮਾਰੇ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਤੇਲੰਗਾਨਾ ਪੁਲੀਸ ਦੀ ਇੱਕ ਟਾਸਕ ਫੋਰਸ ਅਤੇ ਮਾਓਵਾਦੀਆਂ ਦਰਮਿਆਨ ਏਟੁਰਨਗਰਮ ਦੇ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਵਾਪਰੀ।
Advertisement
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਸੱਤ ਮਾਓਵਾਦੀ ਮਾਰੇ ਗਏ। ਇਸ ਮੌਕੇ ਸੁਰੱਖਿਆ ਬਲਾਂ ਨੇ ਦੋ ਏਕੇ 47 ਰਾਈਫਲਾਂ ਤੇ ਹੋਰ ਗੋਲੀ ਸਿੱਕਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਰੇ ਗਏ ਲੋਕਾਂ ਵਿੱਚ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੀ ਤੇਲੰਗਾਨਾ ਸਟੇਟ ਕਮੇਟੀ (ਯੇਲਾਂਦੂ ਨਰਸੰਪੇਟ) ਦਾ ਸਕੱਤਰ ਕੁਰਸਮ ਮੰਗੂ ਉਰਫ਼ ਭਾਦਰੂ ਵੀ ਸ਼ਾਮਲ ਹੈ।
Advertisement