ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਿਹਾਰ ਵਿਚ 65 ਕਿਲੋਮੀਟਰ ਲੰਮਾ ਜਾਮ, ਦਿੱਲੀ ਕੋਲਕਾਤਾ ਹਾਈਵੇਅ ’ਤੇ ਚਾਰ ਦਿਨਾਂ ਤੋਂ ਫਸੇ ਕਈ ਵਾਹਨ; ਦੇਖੋ ਵੀਡੀਓ

ਰਾਹਗੀਰ ਪੰਜ ਕਿਲੋਮੀਟਰ ਦਾ ਫਾਸਲਾ 24 ਘੰਟਿਆਂ ਵਿਚ ਤੈਅ ਕਰਨ ਲਈ ਮਜਬੂਰ
ਵੀਡੀਓ ਗਰੈਬ
Advertisement

ਬਿਹਾਰ ਵਿੱਚ ਦਿੱਲੀ-ਕੋਲਕਾਤਾ ਕੌਮੀ ਸ਼ਾਹਰਾਹ 19 ’ਤੇ ਭਾਰੀ ਟ੍ਰੈਫਿਕ ਜਾਮ ਕਾਰਨ ਪਿਛਲੇ ਚਾਰ ਦਿਨਾਂ ਤੋਂ ਸੈਂਕੜੇ ਵਾਹਨ ਫਸੇ ਹੋਏ ਹਨ। ਰੋਹਤਾਸ ਤੋਂ ਔਰੰਗਾਬਾਦ ਤੱਕ ਕਰੀਬ 65 ਕਿਲੋਮੀਟਰ ਦੇ ਫਾਸਲੇ ’ਤੇ ਆਵਾਜਾਈ ਪੂਰੀ ਤਰ੍ਹਾਂ ਜਾਮ ਹੈ। ਫਿਲਹਾਲ ਇਸ ਜਾਮ ਤੋਂ ਰਾਹਗੀਰਾਂ ਨੂੰ ਕੋਈ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।

ਇਹ ਹਫੜਾ-ਦਫੜੀ ਲੰਘੇ ਸ਼ੁੱਕਰਵਾਰ ਨੂੰ ਰੋਹਤਾਸ ਜ਼ਿਲ੍ਹੇ ਵਿੱਚ ਭਾਰੀ ਮੀਂਹ ਪੈਣ ਮਗਰੋਂ ਸ਼ੁਰੂ ਹੋਈ, ਜਿਸ ਕਾਰਨ ਹਾਈਵੇਅ ਦੇ ਵਿਸਥਾਰ ਲਈ ਕੰਪਨੀ ਵੱਲੋਂ ਬਣਾਈਆਂ ਗਈਆਂ ਸਰਵਿਸ ਲੇਨਾਂ ਅਤੇ ਡਾਇਵਰਸ਼ਨਾਂ ਵਿੱਚ ਪਾਣੀ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਤੇ ਬਹੁਤ ਜ਼ਿਆਦਾ ਟੋਇਆਂ ਕਰਕੇ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਕਈ ਵਾਹਨ ਤਿਲਕ ਗਏ ਤੇ ਪਹਿਲਾਂ ਤੋਂ ਹੀ ਜਾਮ ਕਰਕੇ ਬਣੀ ਸਥਿਤੀ ਹੋਰ ਵਿਗੜ ਗਈ।

Advertisement

 

ਵਾਹਨ ਕੱਛੂਕੰਮੇ ਦੀ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ। ਪੰਜ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨ ਲਈ 24 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਆਵਾਜਾਈ ਵਿਚ ਰੁਕਾਵਟ ਨੇ ਨਾ ਸਿਰਫ਼ ਯਾਤਰੀਆਂ ਬਲਕਿ ਹੋਰ ਵੀ ਕਈ ਚੀਜ਼ਾਂ ਨੂੰ ਅਸਰਅੰਦਾਜ਼ ਕੀਤਾ ਹੈ।

ਖਰਾਬ ਹੋਣ ਵਾਲੀਆਂ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਟਰੱਕ ਡਰਾਈਵਰ ਦੇਰੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਫ਼ਿਕਰਮੰਦ ਹਨ। ਐਮਰਜੈਂਸੀ ਸੇਵਾਵਾਂ, ਐਂਬੂਲੈਂਸਾਂ, ਪੈਦਲ ਯਾਤਰੀਆਂ ਅਤੇ ਸੈਲਾਨੀਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਵਧਦੇ ਸੰਕਟ ਦੇ ਬਾਵਜੂਦ, ਅਧਿਕਾਰੀ ਕੁਝ ਵੀ ਕਹਿਣ ਤੋਂ ਇਨਕਾਰੀ ਹਨ।

Advertisement
Tags :
# ਹਾਈਵੇ ਗਰਿੱਡਲਾਕ# ਰੋਹਤਾਸ ਜਾਮ#AurangabadTraffic#BiharRoads#BiharTraffic#DelhiKolkataHighway#HighwayGridlock#NH19 ਜਾਮ#NH19Jam#RohtasJam#TrafficJamBihar#ਔਰੰਗਾਬਾਦ ਟ੍ਰੈਫਿਕ#ਟ੍ਰੈਫਿਕ ਜਾਮਬਿਹਾਰ#ਦਿੱਲੀ ਕੋਲਕਾਤਾ ਹਾਈਵੇ#ਬਿਹਾਰ ਟ੍ਰੈਫਿਕ#ਬਿਹਾਰਰੋਡਸBiharFloodsRoadClosureਸੜਕ ਬੰਦਬਿਹਾਰ ਹੜ੍ਹ
Show comments