ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੱਕੜ ਤੇ ਰਾਣੀਆਂ ਦੀ 50 ਏਕੜ ਜ਼ਮੀਨ ਦਰਿਆ ਬੁਰਦ

ਰਾਵੀ ਦਾ ਰੁਖ਼ ਬਦਲਣ ਕਾਰਨ ਉਪਜਾਊ ਜ਼ਮੀਨਾਂ ਨੂੰ ਖੋਰਾ ਲਾ ਰਿਹੈ ਪਾਣੀ
ਜ਼ਮੀਨ ਨੂੰ ਲੱਗੇ ਖੋਰੇ ਬਾਰੇ ਜਾਣਕਾਰੀ ਦਿੰਦੇ ਹੋਏ ਕੱਕੜ ਪਿੰਡ ਦੇ ਕਿਸਾਨ। -ਫੋਟੋ: ਵਿਸ਼ਾਲ ਕੁਮਾਰ
Advertisement

ਇਸ ਖੇਤਰ ਵਿੱਚ ਰਾਵੀ ਦਰਿਆ ਦਾ ਰੁਖ਼ ਬਦਲਣ ਕਾਰਨ ਸਰਹੱਦੀ ਪਿੰਡ ਕੱਕੜ ਅਤੇ ਰਾਣੀਆਂ ਦੇ ਕਿਸਾਨਾਂ ਦੀ ਲਗਪਗ 50 ਏਕੜ ਉਪਜਾਊ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਇਸ ਇਲਾਕੇ ਦੇ ਕਿਸਾਨ ਪਹਿਲਾਂ ਹੀ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਹੋਣ ਕਾਰਨ ਮੁਸ਼ਕਲਾਂ ਨਾਲ ਜੂਝ ਰਹੇ ਸਨ।

ਸਥਾਨਕ ਲੋਕਾਂ ਮੁਤਾਬਕ ਜ਼ਮੀਨ ਦਾ ਵੱਡਾ ਹਿੱਸਾ ਦਰਿਆ ਦੀ ਭੇਟ ਚੜ੍ਹ ਗਿਆ ਹੈ। ਕੱਕੜ ਪਿੰਡ ਦੇ ਸੁਖਰਾਜਬੀਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਉਹ ਤਿੰਨ ਭਰਾ 50 ਏਕੜ ਜ਼ਮੀਨ ਦੇ ਮਾਲਕ ਸਨ, ਜਿਸ ਵਿੱਚੋਂ ਕਰੀਬ 15 ਏਕੜ ਜ਼ਮੀਨ ਦਰਿਆ ’ਚ ਵਹਿ ਗਈ ਹੈ। ਛੇ ਏਕੜ ਜ਼ਮੀਨ ਦੇ ਮਾਲਕ ਕੁਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰਾਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਹੜ੍ਹਾਂ ਨੇ ਉਨ੍ਹਾਂ ਦੇ ਗੁਜ਼ਾਰੇ ਦਾ ਸਾਧਨ ਵੀ ਖੋਹ ਲਿਆ ਹੈ। ਜਸਬੀਰ ਸਿੰਘ ਨੇ ਕਿਹਾ ਕਿ ਦਰਿਆ ਅਜੇ ਵੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਹੈ। ਕਿਸਾਨ ਹਰਜੀਤ ਸਿੰਘ ਨੇ ਕਿਹਾ ਕਿ ਜ਼ਮੀਨ ਦਾ ਦਰਿਆ ਦੀ ਭੇਟ ਚੜ੍ਹਨਾ ਉਨ੍ਹਾਂ ਲਈ ਦੁੱਖਦਾਈ ਹੈ।

Advertisement

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਖੇਤਰ ਵਿੱਚ ਹੋਏ ਨੁਕਸਾਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਜ਼ਮੀਨ ਦਰਿਆ ਵਿੱਚ ਵਹਿਣ ਬਦਲੇ ਪ੍ਰਤੀ ਹੈਕਟੇਅਰ 47 ਹਜ਼ਾਰ ਰੁਪਏ ਤੇ ਫ਼ਸਲ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਸਣੇ ਹੋਰ ਮਾਮਲਿਆਂ ਵਿੱਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਉੱਧਰ, ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਨੇ ਮੰਗ ਕੀਤੀ ਕਿ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 45 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।

Advertisement
Show comments