ਭਾਰੀ ਮੀਂਹ ਤੋਂ ਬਾਅਦ ਸੜਕ ਧਸਣ ਕਾਰਨ 5 ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਪਏ ਭਾਰੀ ਮੀਂਹ ਕਾਰਨ ਇੱਕ ਸੜਕ ਢਹਿ ਗਈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਨਾਲ ਹੀ ਪੂਰੇ ਸੂਬੇ ਵਿੱਚ ਕਈ ਪੰਚਾਇਤ ਲਿੰਕ ਸੜਕਾਂ, ਪਾਣੀ ਦੀ ਸਪਲਾਈ ਯੋਜਨਾਵਾਂ ਅਤੇ ਬਿਜਲੀ ਲਾਈਨਾਂ ਵੀ ਪ੍ਰਭਾਵਿਤ ਹੋਈਆਂ।
ਮੁੱਖ ਮੰਤਰੀ ਨੇ ਕਿਹਾ ਕਿ, "ਕੱਲ੍ਹ ਰਾਤ ਭਾਰੀ ਮੀਂਹ ਪੈਣ ਕਾਰਨ ਸੜਕ ਧਸਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈ ਪੰਚਾਇਤ ਲਿੰਕ ਸੜਕਾਂ ਅਤੇ ਜ਼ਿਲ੍ਹਾ ਸੜਕਾਂ ਪ੍ਰਭਾਵਿਤ ਹੋਈਆਂ ਹਨ। ਕਈ ਹਿੱਸਿਆਂ ਵਿੱਚ ਬਿਜਲੀ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਹੁਣ, ਅਸੀਂ ਕੱਲ੍ਹ ਰਾਤ ਪਏ ਮੀਂਹ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।"
ਮਨੀਮਹੇਸ਼ ਅਤੇ ਭਰਮੌਰ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਲਈ ਆਵਾਜਾਈ ਦਾ ਪ੍ਰਬੰਧ ਕੀਤਾ ਹੈ। ਹਿਮਾਚਲ ਦੇ ਮੁੱਖ ਮੰਤਰੀ ਨੇ ਏਐੱਨਆਈ ਨੂੰ ਦੱਸਿਆ, "ਭਰਮੌਰ ਤੋਂ ਮਨੀਮਹੇਸ਼ ਜਾ ਰਹੇ ਕਈ ਲੋਕਾਂ ਨੂੰ ਪਹਿਲੇ ਬੈਚ ਵਿੱਚ 3,500 ਲੋਕਾਂ ਨੂੰ ਵਾਪਸ ਲਿਆਂਦਾ ਗਿਆ। ਭਰਮੌਰ ਵਿੱਚ ਲਗਪਗ 12,000 ਲੋਕ ਫਸੇ ਹੋਏ ਸਨ ਅਤੇ ਲਗਭਗ 5,000 ਨੂੰ ਸਰਕਾਰ ਦੁਆਰਾ ਪ੍ਰਬੰਧ ਕੀਤੀਆਂ ਬੱਸਾਂ ਰਾਹੀਂ ਮਨੀਮਹੇਸ਼ ਵਾਪਸ ਭੇਜਿਆ ਗਿਆ, ਕਿਉਂਕਿ ਚੰਬਾ ਤੋਂ ਭਰਮੌਰ ਜਾਣ ਵਾਲੀਆਂ ਸੜਕਾਂ ਖਰਾਬ ਹਾਲਤ ਵਿੱਚ ਸਨ ਅਤੇ ਰੁੜ੍ਹ ਗਈਆਂ ਸਨ।"
ਉਨ੍ਹਾਂ ਅੱਗੇ ਕਿਹਾ ਕਿ "ਮਨੀਮਹੇਸ਼ ਯਾਤਰਾ ਦੌਰਾਨ ਲਗਪਗ 14-15 ਲੋਕਾਂ ਦੀ ਮੌਤ ਹੋਈ ਅਤੇ ਇਹ ਆਕਸੀਜਨ ਦੀ ਘਾਟ ਕਾਰਨ ਹੋਇਆ।"