ਮਹਾਰਾਸ਼ਟਰ ਦੇ ਬੁਲਢਾਣਾ ’ਚ ਦੋ ਬੱਸਾਂ ਦੀ ਸਿੱਧੀ ਟੱਕਰ ਕਾਰਨ 6 ਮੌਤਾਂ ਤੇ 20 ਜ਼ਖ਼ਮੀ
ਮੁੰਬਈ, 29 ਜੁਲਾਈ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਦੇਰ ਰਾਤ ਦੋ ਨਿੱਜੀ ਬੱਸਾਂ ਵਿਚਾਲੇ ਹੋਈ ਟੱਕਰ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਤੜਕੇ 2.30 ਵਜੇ ਮਲਕਾਪੁਰ...
Advertisement
ਮੁੰਬਈ, 29 ਜੁਲਾਈ
ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ 'ਚ ਦੇਰ ਰਾਤ ਦੋ ਨਿੱਜੀ ਬੱਸਾਂ ਵਿਚਾਲੇ ਹੋਈ ਟੱਕਰ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਤੜਕੇ 2.30 ਵਜੇ ਮਲਕਾਪੁਰ ਸ਼ਹਿਰ ਦੇ ਫਲਾਈਓਵਰ 'ਤੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਇਕ ਬੱਸ ਅਮਰਨਾਥ ਤੋਂ ਹਿੰਗੋਲੀ ਪਰਤ ਰਹੀ ਸੀ, ਜਦਕਿ ਦੂਜੀ ਬੱਸ ਨਾਸਿਕ ਵੱਲ ਜਾ ਰਹੀ ਸੀ। ਨਾਸਿਕ ਜਾ ਰਹੀ ਬੱਸ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਹ ਸਾਹਮਣੇ ਤੋਂ ਆ ਰਹੀ ਹੋਰ ਬੱਸ ਨਾਲ ਟਕਰਾ ਗਈ।
Advertisement
Advertisement