ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦੇ ਭੂਚਾਲ ਕਾਰਨ ਭਾਰਤ ’ਚ ਝਟਕੇ
ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿੱਚ 5.7 ਸ਼ਿੱਦਤ ਦਾ ਭੂਚਾਲ ਦਰਜ ਕੀਤਾ ਗਿਆ, ਜੋ ਕਿ 10 ਕਿਲੋਮੀਟਰ (6 ਮੀਲ) ਦੀ ਡੂੰਘਾਈ ’ਤੇ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਗੁਆਂਢੀ ਭਾਰਤ ਦੇ ਪੂਰਬੀ ਰਾਜਾਂ, ਜੋ ਬੰਗਲਾਦੇਸ਼ ਨਾਲ ਲੱਗਦੇ ਹਨ, ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਰ ਨੁਕਸਾਨ ਦੀ ਕੋਈ ਤੁਰੰਤ ਖ਼ਬਰ ਨਹੀਂ ਮਿਲੀ ਹੈ।
ਕੋਲਕਾਤਾ ਅਤੇ ਗੁਆਂਢੀ ਖੇਤਰਾਂ ਦੇ ਵਸਨੀਕਾਂ ਨੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫਰਸ਼ਾਂ ਦੇ ਹਿੱਲਣ, ਪੱਖੇ ਝੂਲਣ ਅਤੇ ਲਾਈਟਾਂ ਹਿੱਲਣ ਦੀਆਂ ਰਿਪੋਰਟਾਂ ਦਿੱਤੀਆਂ। ਕਈ ਉਪਭੋਗਤਾਵਾਂ ਨੇ ਘਰਾਂ ਵਿੱਚ ਝੂਮਰਾਂ ਦੇ ਹਿੱਲਣ ਦੇ ਵੀਡੀਓ ਸਾਂਝੇ ਕੀਤੇ।
ਯੂਨਾਈਟਿਡ ਸਟੇਟਸ ਜੀਓਲੋਜੀਕਲ ਸਰਵੇ (USGS) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਰਾਜਧਾਨੀ ਢਾਕਾ ਤੋਂ ਲਗਪਗ 40 ਕਿਲੋਮੀਟਰ (25 ਮੀਲ) ਦੂਰ ਨਰਸਿੰਗਦੀ ਸ਼ਹਿਰ ਵਿੱਚ ਸੀ। ਗਵਾਹਾਂ ਨੇ ਦੱਸਿਆ ਕਿ ਢਾਕਾ ਵਿੱਚ ਇਮਾਰਤਾਂ ਹਿੱਲਣ ਕਾਰਨ ਡਰੇ ਹੋਏ ਵਸਨੀਕ ਘਰਾਂ ਵਿੱਚੋਂ ਬਾਹਰ ਭੱਜੇ ਅਤੇ ਕੁਝ ਅਸਥਾਈ ਢਾਂਚੇ (makeshift structures) ਡਿੱਗ ਗਏ ਹਨ। (with Web Desk inputs)
