ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਰਤ, ਨੇਪਾਲ ਅਤੇ ਭੂਟਾਨ ਦੇ 400 ਤੋਂ ਵੱਧ ਵਿਦਿਆਰਥੀਆਂ ਨੂੰ ਬੰਗਲਾਦੇਸ਼ ਤੋਂ ਬਾਹਰ ਲਿਆਂਦਾ: ਮੁੱਖ ਮੰਤਰੀ ਮੇਘਾਲਿਆ

ਨਵੀਂ ਦਿੱਲੀ, 20 ਜੁਲਾਈ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਦੱਸਿਆ ਕਿ ਭਾਰਤ, ਨੇਪਾਲ ਦੇ 405 ਵਿਦਿਆਰਥੀ ਅਤੇ ਭੂਟਾਨ ਦੇ ਨਾਲ ਫਸੇ ਕੁੱਝ ਸੈਲਾਨੀਆਂ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਗਿਆ ਹੈ। ਸੰਗਮਾ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ...
ਬੰਗਲਾਦੇਸ਼ ਜਾਰੀ ਪ੍ਰਦਰਸ਼ਨ ਦੀ ਫਾਈਲ ਫੋਟੋ। ਰਾਈਟਰਜ਼
Advertisement

ਨਵੀਂ ਦਿੱਲੀ, 20 ਜੁਲਾਈ

ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਦੱਸਿਆ ਕਿ ਭਾਰਤ, ਨੇਪਾਲ ਦੇ 405 ਵਿਦਿਆਰਥੀ ਅਤੇ ਭੂਟਾਨ ਦੇ ਨਾਲ ਫਸੇ ਕੁੱਝ ਸੈਲਾਨੀਆਂ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਗਿਆ ਹੈ। ਸੰਗਮਾ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆ ਵਿਚੋਂ ਬੰਗਲਾਦੇਸ਼ ਵਿਚ ਪੜਾਈ ਕਰ ਰਹੇ ਹਨ, ਜਿਥੇ ਹੁਣ ਸਰਕਾਰੀ ਨੋਕਰੀਆਂ ਵਿਚ ਕੋਟੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਜਾਰੀ ਹੈ।

Advertisement

ਸੰਗਮਾ ਨੇ ਕਿਹਾ ਕਿ ਭੂਟਾਨ ਅਤੇ ਨੇਪਾਲ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਬਹੁਤ ਸਾਰੇ ਸੈਲਾਨੀ ਵੀ ਗੁਆਂਢੀ ਦੇਸ਼ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਮੇਘਾਲਿਆ ਵੀ ਆ ਗਏ ਹਨ। ਮੇਘਾਲਿਆ ਸਰਕਾਰ ਨੇ ਰਾਜ ਦੇ ਨਾਗਰਿਕਾਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ 18003453644 ਜਾਰੀ ਕੀਤਾ ਹੈ।

ਉਧਰ ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਵਿੱਚ ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਢਾਕਾ ਵਿੱਚ ਹਾਈ ਕਮਿਸ਼ਨ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। -ਆਈਏਐੱਨਐੱਸ

Advertisement
Tags :
BangladeshIndian StudentsMeghaleya