ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

4 shot dead by in Manipur ਮਨੀਪੁਰ ਵਿੱਚ ਗੋਲੀਆਂ ਮਾਰ ਕੇ ਚਾਰ ਦੀ ਹੱਤਿਆ

ਹਮਲਾਵਰਾਂ ਦੀ ਪਛਾਣ ਨਾ ਹੋਈ
Advertisement

ਇੰਫਾਲ, 30 ਜੂਨ

ਮਨੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਵਿੱਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ 72 ਸਾਲਾ ਔਰਤ ਸਣੇ ਚਾਰ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਮਲਾ ਦੁਪਹਿਰ 2 ਵਜੇ ਦੇ ਕਰੀਬ ਮੋਂਗਜਾਂਗ ਪਿੰਡ ਨੇੜੇ ਹੋਇਆ ਜਦੋਂ ਪੀੜਤ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ। ਮੋਂਗਜਾਂਗ ਚੂਰਾਚੰਦਪੁਰ ਤੋਂ ਲਗਪਗ ਸੱਤ ਕਿਲੋਮੀਟਰ ਦੂਰ ਹੈ। ਚੂਰਾਚੰਦਪੁਰ ਜ਼ਿਲ੍ਹਾ ਹੈੱਡਕੁਆਰਟਰ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਇੱਕ ਪੁਆਇੰਟ-ਬਲੈਂਕ ਰੇਂਜ ਤੋਂ ਗੋਲੀ ਮਾਰੀ ਗਈ ਹੈ।

Advertisement

ਮ੍ਰਿਤਕਾਂ ਦੀ ਪਛਾਣ ਥੇਨਖੋਥਾਂਗ ਹਾਓਕਿਪ ਉਰਫ ਥਾਹਪੀ (48), ਸੇਖੋਗਿਨ (34), ਲੇਂਗੌਹਾਓ (35) ਅਤੇ ਫਲਹਿੰਗ (72) ਵਜੋਂ ਹੋਈ ਹੈ। ਘਟਨਾ ਸਥਾਨ ਤੋਂ 12 ਤੋਂ ਵੱਧ ਖਾਲੀ ਖੋਲ ਬਰਾਮਦ ਹੋਏ ਹਨ। ਹਾਲੇ ਤਕ ਕਿਸੇ ਵੀ ਦਹਿਸ਼ਤੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਪੁਲੀਸ ਅਤੇ ਸੁਰੱਖਿਆ ਬਲਾਂ ਨੂੰ ਇਲਾਕੇ ਵਿੱਚ ਭੇਜ ਦਿੱਤਾ ਗਿਆ ਹੈ। ਪੀਟੀਆਈ

Advertisement