ਯੂਪੀ ਦੇ ਹਾਥਰਸ ਵਿੱਚ ਸੜਕ ਹਾਦਸੇ ਵਿੱਚ 4 ਮੌਤਾਂ, 21 ਜ਼ਖਮੀ
4 killed, 21 injured as bus, tanker collide in UP ਅਲੀਗੜ੍ਹ-ਆਗਰਾ ਹਾਈਵੇਅ ’ਤੇ ਸਮਾਮਈ ਪਿੰਡ ਨੇੜੇ ਇੱਕ ਸਰਕਾਰੀ ਬੱਸ ਅਤੇ ਟੈਂਕਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਇੱਕ 12 ਸਾਲਾ ਲੜਕੇ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 21 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਵਿੱਚੋਂ ਚਾਰ ਨੂੰ ਅਲੀਗੜ੍ਹ ਦੇ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਸ਼ਾਮ ਵੇਲੇ ਉਦੋਂ ਵਾਪਰਿਆ ਜਦੋਂ ਅਲੀਗੜ੍ਹ ਤੋਂ ਹਾਥਰਸ ਵੱਲ ਜਾ ਰਹੀ ਰੋਡਵੇਜ਼ ਬੱਸ ਦੂਜੇ ਪਾਸੇ ਤੋਂ ਆ ਰਹੇ ਟੈਂਕਰ ਨਾਲ ਟਕਰਾ ਗਈ। ਪੁਲੀਸ ਅਨੁਸਾਰ ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਬੱਸ ਡਰਾਈਵਰ ਨੇ ਮੋਟਰਸਾਈਕਲ ਨੂੰ ਬਚਾਉਣ
ਦੀ ਕੋਸ਼ਿਸ਼ ਕਰਦਿਆਂ ਸਾਹਮਣੇ ਤੋਂ ਆ ਰਹੇ ਟੈਂਕਰ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਕੁਝ ਯਾਤਰੀਆਂ ਨੇ ਬੱਸ ਵਿਚੋਂ ਛਾਲ ਮਾਰ ਦਿੱਤੀ। ਪੁਲੀਸ ਅਤੇ ਸਥਾਨਕ ਅਧਿਕਾਰੀਆਂ ਨੇ ਜ਼ਖਮੀਆਂ ਨੂੰ ਪਹਿਲਾਂ ਸਾਸਨੀ ਦੇ ਕਮਿਊਨਿਟੀ ਹੈਲਥ ਸੈਂਟਰ ਅਤੇ ਬਾਅਦ ਵਿੱਚ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ।
ਸੂਚਨਾ ਮਿਲਣ 'ਤੇ ਸੀਨੀਅਰ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ ਅਤੇ ਹਸਪਤਾਲ ਦਾ ਦੌਰਾ ਕੀਤਾ।
ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਅਤੁਲ ਵਤਸ ਅਤੇ ਪੁਲੀਸ ਸੁਪਰਡੈਂਟ (ਐਸਪੀ) ਚਿਰੰਜੀਵ ਨਾਥ ਸਿਨਹਾ ਨੇ ਜ਼ਖਮੀਆਂ ਨੂੰ ਮਿਲਣ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਮੁੱਖ ਮੈਡੀਕਲ ਅਫਸਰ (ਇੰਚਾਰਜ) ਡਾ. ਰਾਜੀਵ ਰਾਏ ਅਤੇ ਮੁੱਖ ਮੈਡੀਕਲ ਸੁਪਰਡੈਂਟ ਡਾ. ਸੂਰਿਆ ਪ੍ਰਕਾਸ਼ ਨੂੰ ਉਨ੍ਹਾਂ ਲਈ ਸਹੀ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
