ਮਾਲ ਗੱਡੀ ਦੇ 38 ਡੱਬੇ ਪਟੜੀ ਤੋਂ ਉਤਰੇ
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 38 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਇੱਕ ਪਸ਼ੂ ਦੇ ਅਚਾਨਕ ਪਟੜੀ ’ਤੇ ਆਉਣ ਕਾਰਨ ਵਾਪਰਿਆ। ਰੇਲਗੱਡੀ ਫੁਲੇਰਾ ਤੋਂ ਰੇਵਾੜੀ ਜਾ ਰਹੀ ਸੀ ਜਦੋਂ ਇਹ ਪਟੜੀ...
Advertisement
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਮੰਗਲਵਾਰ ਰਾਤ ਨੂੰ ਇੱਕ ਮਾਲ ਗੱਡੀ ਦੇ 38 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਇੱਕ ਪਸ਼ੂ ਦੇ ਅਚਾਨਕ ਪਟੜੀ ’ਤੇ ਆਉਣ ਕਾਰਨ ਵਾਪਰਿਆ। ਰੇਲਗੱਡੀ ਫੁਲੇਰਾ ਤੋਂ ਰੇਵਾੜੀ ਜਾ ਰਹੀ ਸੀ ਜਦੋਂ ਇਹ ਪਟੜੀ ਤੋਂ ਉਤਰ ਗਈ।
Advertisement
ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਇੱਕ ਅਧਿਕਾਰੀ ਨੇ ਕਿਹਾ,‘‘38 ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿੱਚੋਂ 16 ਖਾਲੀ ਸਨ ਅਤੇ 22 ਚੌਲਾਂ ਦੀਆਂ ਬੋਰੀਆਂ ਨਾਲ ਭਰੇ ਹੋਏ ਸਨ। ਉਨ੍ਹਾਂ ਕਿਹਾ, "ਇੱਕ ਸਾਨ੍ਹ ਅਚਾਨਕ ਪਟੜੀ ’ਤੇ ਆਉਣ ਤੋਂ ਬਾਅਦ ਹੋਈ ਇਸ ਘਟਨਾ ਕਾਰਨ ਦੋ ਪਟੜੀਆਂ ਪ੍ਰਭਾਵਿਤ ਹੋਈਆਂ ਹਨ।" ਉਨ੍ਹਾਂ ਕਿਹਾ ਕਿ ਲਾਈਨ ’ਤੇ ਬਹਾਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
Advertisement