ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਣੇ 'ਚ ਫੁੱਟਪਾਥ 'ਤੇ ਸੁੱਤੇ ਪਏ 3 ਲੋਕਾਂ ਨੂੰ ਟਰੱਕ ਨੇ ਦਰੜਿਆ

3 killed, 6 injured as truck crushes people on footpath in Pune; ਮਹਾਰਾਸ਼ਟਰ ਦੇ ਅਮਰਾਵਤੀ ਨਾਲ ਸਬੰਧਤ ਸਨ ਸਾਰੇ ਪੀੜਤ ਜੋ ਰੁਜ਼ਗਾਰ ਦੀ ਭਾਲ ’ਚ ਪੁਣੇ ਆਏ ਸਨ; ਪੁਲੀਸ ਵੱਲੋਂ ਟਰੱਕ ਡਰਾਈਵਰ ਗ੍ਰਿਫਤਾਰ
ਹਾਦਸੇ ਦਾ ਕਾਰਨ ਬਣਿਆ ਟਰੱਕ। -ਫੋਟੋ: ਪੀਟੀਆਈ
Advertisement

ਪੁਣੇ, 23 ਦਸੰਬਰ

Pune Accident: ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਸੋਮਵਾਰ ਤੜਕੇ ਇੱਕ ਟਰੱਕ ਨੇ ਫੁੱਟਪਾਥ 'ਤੇ ਸੁੱਤੇ ਲੋਕਾਂ ਨੂੰ ਦਰੜ ਦਿੱਤਾ, ਜਿਸ ਕਾਰਨ ਦੋ ਛੋਟੇ ਬੱਚਿਆਂ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਵਾਘੋਲੀ ਖੇਤਰ ਵਿੱਚ ਫੁੱਟਪਾਥ 'ਤੇ ਰਾਤ 12.55 ਵਜੇ ਵਾਪਰੀ ਜਿੱਥੇ ਕਈ ਵਿਅਕਤੀ ਸੁੱਤੇ ਪਏ ਸਨ।

Advertisement

ਪੀੜਤਾਂ ਵਿੱਚ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ ਜੋ ਮਹਾਰਾਸ਼ਟਰ ਦੇ ਹੀ ਅਮਰਾਵਤੀ ਤੋਂ ਸਨ। ਪੁਲੀਸ ਨੇ ਦੱਸਿਆ ਕਿ ਮਜ਼ਦੂਰ ਕੁਝ ਦਿਨ ਪਹਿਲਾਂ ਹੀ ਰੁਜ਼ਗਾਰ ਦੀ ਭਾਲ ਵਿੱਚ ਪੁਣੇ ਆਏ ਸਨ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, "ਕੇਸਨੰਦ ਫਾਟਾ ਇਲਾਕੇ ਦੇ ਨੇੜੇ ਫੁੱਟਪਾਥ 'ਤੇ ਬਹੁਤ ਸਾਰੇ ਲੋਕ ਸੁੱਤੇ ਪਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਜ਼ਦੂਰ ਸਨ। ਉਨ੍ਹਾਂ ਨੂੰ ਇੱਕ ਟਰੱਕ ਨੇ ਦਰੜ ਦਿੱਤਾ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।’’ ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਭਵੀ ਪਵਾਰ (1), ਵੈਭਵ ਪਵਾਰ (2) ਅਤੇ ਵਿਸ਼ਾਲ ਪਵਾਰ (22) ਵਜੋਂ ਹੋਈ ਹੈ।

ਇਹ ਪੁਲੀਸ ਅਫ਼ਸਰ ਨੇ ਦੱਸਿਆ ਕਿ ਟਰੱਕ ਡਰਾਈਵਰ ਦੀ ਪਛਾਣ ਗਜਾਨਨ ਟੋਟਰੇ (26) ਵਜੋਂ ਹੋਈ ਹੈ, ਜਿਸ ਨੂੰ ਘਟਨਾ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਛੇ ਜ਼ਖ਼ਮੀਆਂ ਨੂੰ ਸਾਸੂਨ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ

Advertisement
Show comments