ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਵਿੱਚ 3.6 ਸ਼ਿੱਦਤ ਦਾ ਭੂਚਾਲ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ) ਦੇ ਇੱਕ ਬਿਆਨ ਅਨੁਸਾਰ ਮੰਗਲਵਾਰ ਤੜਕੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਵਿੱਚ ਰਿਕਟਰ ਪੈਮਾਨੇ ’ਤੇ 3.6 ਸ਼ਿੱਦਤ ਦਾ ਭੂਚਾਲ ਆਇਆ ਹੈ। ਐੱਨਸੀਐੱਸ (NCS) ਅਨੁਸਾਰ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਸਬੰਧੀ ਐਨਸੀਐਸ ਨੇ ਐਕਸ...
Advertisement
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐੱਨਸੀਐੱਸ) ਦੇ ਇੱਕ ਬਿਆਨ ਅਨੁਸਾਰ ਮੰਗਲਵਾਰ ਤੜਕੇ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ ਵਿੱਚ ਰਿਕਟਰ ਪੈਮਾਨੇ ’ਤੇ 3.6 ਸ਼ਿੱਦਤ ਦਾ ਭੂਚਾਲ ਆਇਆ ਹੈ।
ਐੱਨਸੀਐੱਸ (NCS) ਅਨੁਸਾਰ ਭੂਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਸਬੰਧੀ ਐਨਸੀਐਸ ਨੇ ਐਕਸ (X) 'ਤੇ ਪੋਸਟ ਕਰਦਿਆਂ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਹੈ।
Advertisement
ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਭੂਚਾਲ ਆਮ ਤੌਰ ’ਤੇ ਡੂੰਘੇ ਭੂਚਾਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਖੋਖਲੇ ਭੂਚਾਲਾਂ ਤੋਂ ਸੀਸਮਿਕ ਤਰੰਗਾਂ ਨੂੰ ਸਤ੍ਵਾ ਤੱਕ ਪਹੁੰਚਣ ਲਈ ਘੱਟ ਦੂਰੀ ਤੈਅ ਕਰਨੀ ਪੈਂਦੀ ਹੈ, ਜਿਸ ਦੇ ਨਤੀਜੇ ਵਜੋਂ ਜ਼ਮੀਨ ਜ਼ਿਆਦਾ ਹਿੱਲਦੀ ਹੈ ਅਤੇ ਸੰਭਾਵੀ ਤੌਰ 'ਤੇ ਢਾਂਚਿਆਂ ਨੂੰ ਵਧੇਰੇ ਨੁਕਸਾਨ ਦੇ ਨਾਲ-ਨਾਲ ਵੱਧ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
Advertisement
