ਛੱਤੀਸਗੜ੍ਹ ਵਿੱਚ 28 ਨਕਸਲੀਆਂ ਵੱਲੋਂ ਆਤਮ-ਸਮਰਪਣ
ਇਥੇ 19 ਔਰਤਾਂ ਸਣੇ 28 ਨਕਸਲੀਆਂ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚੋਂ 22 ਦੇ ਸਿਰ ’ਤੇ 89 ਲੱਖ ਰੁਪਏ ਦਾ ਸਮੂਹਿਕ ਇਨਾਮ ਸੀ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼...
Advertisement
ਇਥੇ 19 ਔਰਤਾਂ ਸਣੇ 28 ਨਕਸਲੀਆਂ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚੋਂ 22 ਦੇ ਸਿਰ ’ਤੇ 89 ਲੱਖ ਰੁਪਏ ਦਾ ਸਮੂਹਿਕ ਇਨਾਮ ਸੀ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸੁੰਦਰਰਾਜ ਪੱਟੀਲਿੰਗਮ ਨੇ ਦੱਸਿਆ ਕਿ ਨਕਸਲੀਆਂ ਨੇ ਸੂਬਾ ਸਰਕਾਰ ਦੀ ‘ਨਿਆਦ ਨੇਲਾਨਾਰ’ (ਤੁਹਾਡਾ ਚੰਗਾ ਪਿੰਡ) ਯੋਜਨਾ ਤੇ ਪੁਨਰਵਾਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਆਤਮ ਸਮਰਪਣ ਕੀਤਾ ਹੈ। ਪਿਛਲੇ 50 ਦਿਨਾਂ ’ਚ ਬਸਤਰ ਵਿੱਚ 512 ਤੋਂ ਵੱਧ ਮਾਓਵਾਦੀ ਆਤਮ ਸਮਰਪਣ ਕਰ ਚੁੱਕੇ ਹਨ। ਨਾਰਾਇਣਪੁਰ ਦੇ ਪੁਲੀਸ ਸੁਪਰਡੈਂਟ ਰੌਬਿਨਸਨ ਗੁਰੀਆ ਅਨੁਸਾਰ ਇਨ੍ਹਾਂ 28 ਨਕਸਲੀਆਂ ਦੇ ਸਮਰਪਣ ਮਗਰੋਂ ਇਸ ਵਰ੍ਹੇ ਜ਼ਿਲ੍ਹੇ ’ਚ ਕੁੱਲ 287 ਮਾਓਵਾਦੀ ਗੋਡੇ ਟੇਕ ਚੁੱਕੇ ਹਨ। ਪੁਲੀਸ ਅਨੁਸਾਰ ਛੱਤੀਸਗੜ੍ਹ ’ਚ ਪਿਛਲੇ 23 ਮਹੀਨਿਆਂ ’ਚ ਲਗਪਗ 2,200 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। -
Advertisement
Advertisement
