22 ਸਾਲਾ ਡਾਂਸਰ ਨਾਲ ਜਬਰ ਜਨਾਹ, ਛੇ ਗ੍ਰਿਫ਼ਤਾਰ
ਸਿੰਗਰੌਲੀ, 22 ਫਰਵਰੀ
ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿੱਚ ਇੱਕ 22 ਸਾਲਾ ਡਾਂਸਰ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਉਪਰੰਤ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਦੋਂ ਉਹ ਇੱਕ ਪ੍ਰੋਗਰਾਮ ਤੋਂ ਘਰ ਪਰਤ ਰਹੀ ਸੀ। ਪੁਲੀਸ ਦੇ ਉਪ ਮੰਡਲ ਅਧਿਕਾਰੀ (SDOP) ਕੇਕੇ ਪਾਂਡੇ ਨੇ ਪੀਟੀਆਈ ਨੂੰ ਦੱਸਿਆ ਕਿ ਵੀਰਵਾਰ ਤੜਕੇ ਇੱਕ ਜੰਗਲੀ ਖੇਤਰ ਵਿੱਚ ਵਾਪਰੀ ਘਟਨਾ ਲਈ ਪੁਲੀਸ ਨੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੀੜਤਾ ਇਕ ਸਮਾਗਮ ਵਿਚ ਪੇਸ਼ਕਾਰੀ ਤੋਂ ਬਾਅਦ ਘਰ ਪਰਤ ਰਹੀ ਸੀ ਜਦੋਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਉਸ ਨੂੰ ਕਥਿਤ ਤੌਰ ’ਤੇ ਅਗਵਾ ਕਰ ਲਿਆ ਅਤੇ ਜੰਗਲੀ ਖੇਤਰ ਵਿਚ ਲੈ ਗਏ। ਪਾਂਡੇ ਨੇ ਦੱਸਿਆ ਕਿ ਦੋਸ਼ੀਆਂ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਅਤੇ ਉਸ ਨੂੰ ਜੰਗਲ ’ਚ ਛੱਡਣ ਤੋਂ ਪਹਿਲਾਂ ਉਸ ਦਾ ਮੋਬਾਇਲ ਫੋਨ ਖੋਹ ਲਿਆ। ਬਾਅਦ ਵਿਚ ਲੜਕੀ ਲਿਫਟ ਲੈ ਕੇ ਘਰ ਪਹੁੰਚੀ ਅਤੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।
ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਸ਼ੁੱਕਰਵਾਰ ਨੂੰ ਦੋਸ਼ੀਆਂ ਪੰਕਜ ਸ਼ਾਹ, ਸੁੰਦਰਲਾਲ ਸ਼ਾਹ, ਰਾਹੁਲ ਸ਼ਾਹ, ਪੰਕਜ ਸ਼ਾਹ, ਰਾਜੂ ਸ਼ਾਹ ਅਤੇ ਓਮਪ੍ਰਕਾਸ਼ ਸ਼ਾਹ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। -ਪੀਟੀਆਈ