ਦੱਖਣੀ ਨੇਪਾਲ ਵਿਚ ਬੱਸ ਹਾਦਸੇ ’ਚ 21 ਭਾਰਤੀ ਜ਼ਖ਼ਮੀ
ਲਖਨਊ ਤੋਂ ਪੋਖਾਰਾ ਜਾ ਰਹੀ ਸੀ ਬੱਸ; ਮੋੜ ’ਤੇ ਬ੍ਰੇਕ ਫੇਲ੍ਹ ਹੋਣ ਕਰਕੇ ਵਾਪਰਿਆ ਹਾਦਸਾ
Advertisement
ਕਾਠਮੰਡੂ, 18 ਅਪਰੈਲ
NEPAL INDIANS ACCIDENT ਦੱਖਣੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿਚ ਬੱਸ ਦੀ ਬ੍ਰੇਕ ਫੇਲ੍ਹ ਹੋਣ ਕਰਕੇ ਵਾਪਰੇ ਹਾਦਸੇ ਵਿਚ ਬੱਸ ’ਚ ਸਵਾਰ 21 ਭਾਰਤੀ ਜ਼ਖ਼ਮੀ ਹੋ ਗਏ। ਯੂਪੀ ਦੇ ਲਖਨਊ ਤੋਂ ਆ ਰਹੀ ਭਾਰਤੀ ਨੰਬਰ ਪਲੇਟ ਵਾਲੀ ਬੱਸ ਨੇਪਾਲ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਪੋਖਾਰਾ ਜਾ ਰਹੀ ਸੀ।
Advertisement
ਪੁਲੀਸ ਇੰਸਪੈਕਟਰ ਕਾਲਿਕਾ ਕਾਰਕੀ ਮੁਤਾਬਕ ਇਕ ਮੋੜ ’ਤੇ ਬ੍ਰੇਕ ਫੇਲ੍ਹ ਹੋਣ ਕਰਕੇ ਬੱਸ ਕੰਧ ਨਾਲ ਜਾ ਟਕਰਾਈ। ਹਾਦਸਾ ਡਾਂਗ ਜ਼ਿਲ੍ਹੇ ਵਿਚ ਗੜਵਾ ਗ੍ਰਾਮੀਣ ਮਿਊਂਸਪੈਲਿਟੀ ਦੇ ਚੀਸਾਪਾਣੀ ਇਲਾਕੇ ਵਿਚ ਹੋਇਆ। ਪੁਲੀਸ ਨੇ ਬੱਸ ਦੇ ਡਰਾਈਵਰ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਲਿਆ ਹੈ।
ਬੱਸ ਵਿਚ ਡਰਾਈਵਰ ਸਣੇ 25 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿਚ 21 ਜਣਿਆਂ ਦੇ ਸੱਟਾਂ ਫੇਟਾਂ ਲੱਗੀਆਂ ਹਨ। ਨੇਪਾਲ ਪੁਲੀਸ ਦੇ ਅਮਲੇ ਨੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਹੈ। ਮੁੱਢਲੇ ਇਲਾਜ ਮਗਰੋਂ ਡਰਾਈਵਰ ਨੂੰ ਛੱਡ ਕੇ ਬਾਕੀ ਯਾਤਰੀ ਗੌਂਡਾ ਤੋਂ 70 ਕਿਲੋਮੀਟਰ ਦੂਰ ਤੁਲਸੀਪੁਰ ਲਈ ਰਵਾਨਾ ਹੋ ਗਏ ਹਨ। -ਪੀਟੀਆਈ
Advertisement