2020 Delhi riots case: ਸ਼ਰਜੀਲ ਇਮਾਮ ਨੇ ਹਾਈ ਕੋਰਟ ਦੇ ਜ਼ਮਾਨਤ ਤੋਂ ਇਨਕਾਰ ਕਰਨ ਦੇ ਹੁਕਮ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ
Sharjeel Imam moves SC against Delhi HC order denying him bail in 2020 Delhi riots case
Advertisement
ਕਾਰਕੁਨ ਸ਼ਰਜੀਲ ਇਮਾਮ ਨੇ ਅੱਜ ਸੁਪਰੀਮ ਕੋਰਟ Supreme Court ਦਾ ਰੁਖ਼ ਕਰ ਕੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ, ਜਿਸ ’ਚ ਕੌਮੀ ਰਾਜਧਾਨੀ ’ਚ ਫਰਵਰੀ 2020 ’ਚ ਹੋਏ ਦੰਗਿਆਂ ਪਿਛਲੀ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਯੂ ਏ ਪੀ ਏ ਤਹਿਤ ਦਰਜ ਕੇਸ ’ਚ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਜਸਟਿਸ ਨਵੀਨ ਚਾਵਲਾ ਤੇ ਜਸਟਿਸ ਸ਼ਲਿੰਦਰ ਕੌਰ ਦੇ ਬੈਂਚ ਨੇ Sharjeel Imam, ਉਮਰ ਖਾਲਿਦ, ਮੁਹੰਮਦ ਸਲੀਮ ਖਾਨ, ਸ਼ਿਫਾ ਉਰ ਰਹਿਮਾਨ, ਅਤਹਰ ਖਾਨ, ਮੀਰਾਨ ਹੈਦਰ, ਅਬਦੁਲ ਖਾਲਿਦ ਸੈਫੀ ਤੇ ਗੁਲਫਿਸ਼ਾ ਫਾਤਿਮਾ (Umar Khalid, Mohd Saleem Khan, Shifa Ur Rehman, Athar Khan, Meeran Haider, Abdul Khalid Saifi and Gulfisha Fatima) ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਸੀ। ਸਰਕਾਰੀ ਧਿਰ ਨੇ ਪਟੀਸ਼ਨਾਂ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਇਹ ਅਚਾਨਕ ਭੜਕੇ ਦੰਗਿਆਂ ਦਾ ਮਾਮਲਾ ਨਹੀਂ ਹੈ ਬਲਕਿ ਅਜਿਹਾ ਮਾਮਲਾ ਹੈ ਜਿੱਥੇ ਦੰਗਿਆਂ ਦੀ ‘ਪਹਿਲਾਂ ਤੋਂ ਹੀ ਸਾਜ਼ਿਸ਼ ਰਚੀ ਗਈ ਸੀ।’
Advertisement