ਭਾਰੀ ਮੀਂਹ ਕਾਰਨ ਦਿੱਲੀ ਹਵਾਈ ਅੱਡੇ ’ਤੇ 15 ਉਡਾਣਾਂ ਦੇ ਰਾਹ ਤਬਦੀਲ
ਦੋ ੳੁਡਾਣਾਂ ਚੰਡੀਗਡ਼੍ਹ, ਅੱਠ ਜੈਪੁਰ ਤੇ ਪੰਜ ਲਖਨੳੂ ਭੇਜੀਆਂ
Advertisement
ਕੌਮੀ ਰਾਜਧਾਨੀ ’ਚ ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਦਿੱਲੀ ਹਵਾਈ ਅੱਡੇ ’ਤੇ 15 ਉਡਾਣਾਂ ਦਾ ਰਾਹ ਤਬਦੀਲ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੰਗਲਵਾਰ ਦੁਪਹਿਰ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ ਹੈ। ਅਧਿਕਾਰੀ ਨੇ ਦੱਸਿਆ ਕਿ 15 ਉਡਾਣਾਂ ’ਚੋਂ ਅੱਠ ਨੂੰ ਜੈਪੁਰ, ਪੰਜ ਨੂੰ ਲਖਨਊ ਤੇ ਦੋ ਨੂੰ ਚੰਡੀਗੜ੍ਹ ਭੇਜਿਆ ਗਿਆ ਹੈ। ਹਵਾਬਾਜ਼ੀ ਕੰਪਨੀ ਇੰਡੀਗੋ ਨੇ ਐਕਸ ’ਤੇ ਕਿਹਾ ਕਿ ਇਸ ਸਮੇਂ ਦਿੱਲੀ ’ਚ ਭਾਰੀ ਮੀਂਹ ਪੈ ਰਿਹਾ ਹੈ ਕਿ ਜਿਸ ਕਾਰਨ ਹਵਾਈ ਆਵਾਜਾਈ ’ਚ ਵਿਘਨ ਪੈ ਰਿਹਾ ਹੈ।
Advertisement
Advertisement