ਦੇਸ਼ ਭਰ ’ਚ ਖਾਦ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਦੇ 145 ਕੇਸ ਦਰਜ
ਚਾਲੂ ਸਾਉਣੀ ਦੇ ਸੀਜ਼ਨ ਦੌਰਾਨ ਖਾਦਾਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਲਈ ਪੂਰੇ ਭਾਰਤ ’ਚ ਕੁੱਲ 145 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ’ਚੋਂ ਇੱਕ ਮਾਮਲਾ ਪੰਜਾਬ ਤੇ ਦੋ ਹਰਿਆਣਾ ’ਚ ਦਰਜ ਕੀਤੇ ਗਏ ਹਨ। ਲੋਕ ਸਭਾ ’ਚ ਰਸਾਇਣ ਤੇ ਖਾਦ...
Advertisement
ਚਾਲੂ ਸਾਉਣੀ ਦੇ ਸੀਜ਼ਨ ਦੌਰਾਨ ਖਾਦਾਂ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਲਈ ਪੂਰੇ ਭਾਰਤ ’ਚ ਕੁੱਲ 145 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ’ਚੋਂ ਇੱਕ ਮਾਮਲਾ ਪੰਜਾਬ ਤੇ ਦੋ ਹਰਿਆਣਾ ’ਚ ਦਰਜ ਕੀਤੇ ਗਏ ਹਨ। ਲੋਕ ਸਭਾ ’ਚ ਰਸਾਇਣ ਤੇ ਖਾਦ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇਕ ਲਿਖਤੀ ਜਵਾਬ ’ਚ ਦੱਸਿਆ ਕਿ ਉੱਤਰ ਪ੍ਰਦੇਸ਼ ’ਚ ਸਭ ਤੋਂ ਵੱਧ 47 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਬਿਹਾਰ (18), ਮਹਾਰਾਸ਼ਟਰ (15) ਤੇ ਨਾਗਾਲੈਂਡ (14) ’ਚ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ’ਚ 1 ਅਪਰੈਲ ਤੋਂ 1 ਅਗਸਤ ਤੱਕ 2,323 ਥਾਵਾਂ ’ਤੇ ਜਾਂਚ ਕੀਤੀ ਗਈ ਤੇ ਜਮ੍ਹਾਂਖੋਰੀ ਦਾ ਇੱਕ ਕੇਸ ਦਰਜ ਕੀਤਾ ਗਿਆ। ਹਰਿਆਣਾ ਵਿੱਚ 4,133 ਥਾਵਾਂ ’ਤੇ ਜਾਂਚ ਕੀਤੀ ਗਈ ਅਤੇ 47 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ, 3 ਲਾਇਸੈਂਸ ਰੱਦ ਕੀਤੇ ਗਏ ਅਤੇ ਦੋ ਕੇਸ ਦਰਜ ਕੀਤੇ ਗਏ।
Advertisement
Advertisement