ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

13,212 ਆਜ਼ਾਦੀ ਘੁਲਾਟੀਆਂ ਨੂੰ ਮਿਲ ਰਹੀ ਹੈ ਪੈਨਸ਼ਨ: ਸਰਕਾਰ

ਕੇਂਦਰ ਸਰਕਾਰ ਨੇ ਅੱਜ ਸੰਸਦ ’ਚ ਦੱਸਿਆ ਕਿ ਕੁੱਲ 13,212 ਆਜ਼ਾਦੀ ਘੁਲਾਟੀਏ ਅਜੇ ਵੀ ਜਿਊਂਦੇ ਹਨ ਅਤੇ ਸਰਕਾਰ ਤੋਂ ਪੈਨਸ਼ਨ ਹਾਸਲ ਕਰ ਰਹੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੈ ਕੁਮਾਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਲੋਕ ਸਭਾ...
Advertisement

ਕੇਂਦਰ ਸਰਕਾਰ ਨੇ ਅੱਜ ਸੰਸਦ ’ਚ ਦੱਸਿਆ ਕਿ ਕੁੱਲ 13,212 ਆਜ਼ਾਦੀ ਘੁਲਾਟੀਏ ਅਜੇ ਵੀ ਜਿਊਂਦੇ ਹਨ ਅਤੇ ਸਰਕਾਰ ਤੋਂ ਪੈਨਸ਼ਨ ਹਾਸਲ ਕਰ ਰਹੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੰਦੀ ਸੰਜੈ ਕੁਮਾਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਲੋਕ ਸਭਾ ਵਿੱਚ ਦੱਸਿਆ ਕਿ ਕੇਂਦਰ ਦੀ ਸਵਤੰਤਰਤਾ ਸੈਨਿਕ ਸਨਮਾਨ ਯੋਜਨਾ (ਐੱਸਐੱਸਐੱਸਵਾਈ) ਤਹਿਤ ਪੈਨਸ਼ਨ ਹਾਸਲ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੀਆਂ 9778 ਵਿਧਵਾਵਾਂ ਵੀ ਹਨ। ਉਨ੍ਹਾਂ ਕਿਹਾ, ‘ਅੱਜ ਤੱਕ 1,71,689 ਆਜ਼ਾਦੀ ਘੁਲਾਟੀਏ ਹਨ ਜਿਨ੍ਹਾਂ ਨੂੰ ਸਵਤੰਤਰਤਾ ਸੈਨਿਕ ਸਨਮਾਨ ਯੋਜਨਾ ਤਹਿਤ ਕੇਂਦਰੀ ਪੈਨਸ਼ਨ ਮਿਲੀ ਹੈ। 13,212 ਪੈਨਸ਼ਨ ਧਾਰਕ ਅਜੇ ਵੀ ਜਿਊਂਦੇ ਹਨ ਤੇ ਐੱਸਐੱਸਐੱਸਵਾਈ ਤਹਿਤ ਪੈਨਸ਼ਨ ਹਾਸਲ ਕਰ ਰਹੇ ਹਨ। 9778 ਵਿਧਵਾਵਾਂ ਅਜੇ ਵੀ ਜਿਊਂਦੀਆਂ ਹਨ ਤੇ ਐੱਸਐੱਸਐੱਸਵਾਈ ਯੋਜਨਾ ਤਹਿਤ ਪੈਨਸ਼ਨ ਹਾਸਲ ਕਰ ਰਹੀਆਂ ਹਨ।’ ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਗ੍ਰਹਿ ਮੰਤਰਾਲੇ ਨੇ 2024-25 ’ਚ ਇਸ ਯੋਜਨਾ ਤਹਿਤ 599 ਕਰੋੜ ਰੁਪਏ ਅਲਾਟ ਕੀਤੇ ਹਨ।

Advertisement
Advertisement
Show comments