ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੁਨੀਆ ’ਚ 12.2 ਕਰੋੜ ਲੋਕ ਬੇਘਰ ਹੋਏ: ਸੰਯੁਕਤ ਰਾਸ਼ਟਰ

ਬੇਘਰ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 20 ਲੱਖ ਵੱਧ
Advertisement

ਜਨੇਵਾ, 12 ਜੂਨ

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦਾ ਕਹਿਣਾ ਹੈ ਕਿ ਦੁਨੀਆ ਭਰ ’ਚ ਹਿੰਸਾ ਤੇ ਸ਼ੋਸ਼ਣ ਕਾਰਨ ਜਬਰੀ ਬੇਘਰ ਹੋਏ ਲੋਕਾਂ ਦੀ ਗਿਣਤੀ 12.2 ਕਰੋੜ ਤੋਂ ਟੱਪ ਗਈ ਹੈ, ਜੋ ਪਿਛਲੇ ਸਾਲ ਮੁਕਾਬਲੇ ਤਕਰੀਬਨ 20 ਲੱਖ ਵੱਧ ਹੈ ਤੇ ਪਿਛਲੇ ਦਹਾਕੇ ਮੁਕਾਬਲੇ ਤਕਰੀਬਨ ਦੁੱਗਣੀ ਹੈ।

Advertisement

ਯੂਐੱਨਐੱਚਸੀਆਰ ਮੁਖੀ ਫਿਲਿਪੋ ਗ੍ਰਾਂਡੀ ਨੇ ਨਾਲ ਹੀ ਪਿਛਲੇ ਛੇ ਮਹੀਨਿਆਂ ’ਚ ਕੁਝ ‘ਆਸ ਦੀਆਂ ਕਿਰਨਾਂ’ ਵੱਲ ਵੀ ਇਸ਼ਾਰਾ ਕੀਤਾ ਹੈ, ਜਿਨ੍ਹਾਂ ’ਚ ਤਕਰੀਬਨ 20 ਲੱਖ ਸੀਰਿਆਈ ਲੋਕਾਂ ਦੀ ਘਰ ਵਾਪਸੀ ਸ਼ਾਮਲ ਹੈ। ਇਹ ਦੇਸ਼ ਤਕਰੀਬਨ ਦਹਾਕੇ ਤੋਂ ਖਾਨਾਜੰਗੀ ਦੀ ਮਾਰ ਝੱਲ ਰਿਹਾ ਹੈ। ਇਹ ਨਤੀਜੇ ਸ਼ਰਨਾਰਥੀ ਏਜੰਸੀ ਵੱਲੋਂ ਅੱਜ ਆਪਣੀ ਆਲਮੀ ਰਿਪੋਰਟ ਜਾਰੀ ਕੀਤੇ ਜਾਣ ਮਗਰੋਂ ਸਾਹਮਣੇ ਆਏ ਹਨ, ਜਿਸ ’ਚ ਕਿਹਾ ਗਿਆ ਹੈ ਕਿ ਅਪਰੈਲ ਤੱਕ ਜੰਗ, ਹਿੰਸਾ ਤੇ ਤਸ਼ੱਦਦ ਕਾਰਨ ਵਿਦੇਸ਼ ਗਏ ਜਾਂ ਆਪਣੇ ਦੇਸ਼ ਅੰਦਰ ਬੇਘਰ ਹੋਏ ਲੋਕਾਂ ਦੀ ਗਿਣਤੀ ਵਧ ਕੇ 12.21 ਕਰੋੜ ਹੋ ਗਈ ਹੈ ਜੋ ਇੱਕ ਸਾਲ ਪਹਿਲਾਂ 12 ਕਰੋੜ ਸੀ। ਇਨ੍ਹਾਂ ’ਚ ਅੰਦਰੂਨੀ ਤੌਰ ’ਤੇ ਬੇਘਰ ਹੋਏ ਲੋਕਾਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਵਧ ਕੇ 7.35 ਕਰੋੜ ਹੋ ਗਈ। ਇਹ ਰਿਪੋਰਟ ਅਜਿਹੇ ਸਮੇਂ ’ਚ ਆਈ ਹੈ ਜਦੋਂ ਮਨੁੱਖੀ ਸਹਾਇਤਾ ਸਮੂਹਾਂ ਨੂੰ ਅਮਰੀਕਾ ਤੇ ਹੋਰ ਪੱਛਮੀ ਮੁਲਕਾਂ ਦੇ ਬਜਟ ’ਚ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਜੰਸੀ ਨੇ ਕਿਹਾ ਕਿ ਖਾਨਾਜੰਗੀ ਦਾ ਸਾਹਮਣਾ ਕਰ ਰਹੇ ਸੂਡਾਨ ’ਚ 1.4 ਕਰੋੜ ਜਦਕਿ ਸੀਰੀਆ ’ਚ 1.35 ਕਰੋੜ ਲੋਕ ਬੇਘਰ ਹੋਏ ਹਨ। ਯੂਐੱਨਐੱਚਸੀਆਰ ਨੇ ਕਿਹਾ ਕਿ ਅਫਗਾਨਿਸਤਾਨ ’ਚ ਇੱਕ ਕਰੋੜ ਤੋਂ ਵੱਧ ਲੋਕਾਂ ਨੂੰ ਜਬਰੀ ਬੇਘਰ ਕੀਤਾ ਗਿਆ ਹੈ ਤੇ ਤਕਰੀਬਨ 88 ਲੱਖ ਲੋਕ ਯੂਕਰੇਨ ਦੇ ਅੰਦਰ ਜਾਂ ਬਾਹਰ ਬੇਘਰ ਹੋਏ ਹਨ। -ਏਪੀ

Advertisement
Show comments