ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ-ਚੀਨ ਸਰਹੱਦ ਨੇੜਿਓ 108 ਕਿਲੋ ਸੋਨਾ ਜ਼ਬਤ, 3 ਗ੍ਰਿਫ਼ਤਾਰ

ਲੇਹ, 10 ਜੁਲਾਈ ਆਈਟੀਬੀਪੀ ਨੇ ਤਸਕਰੀ ਕੀਤੇ ਜਾ ਰਹੇ 108 ਕਿੱਲੋ ਸੋਨੇ ਦੇ ਬਿਸਕੁਟਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਸੋਨੇ ਤੋਂ ਇਲਾਵਾ ਦੋ ਮੋਬਾਇਲ ਫੋਨ, ਦੂਰਬੀਨ, ਦੋ ਚਾਕੂ, ਚੀਨ...
ITBP (@ITBP_official) - X
Advertisement

ਲੇਹ, 10 ਜੁਲਾਈ

ਆਈਟੀਬੀਪੀ ਨੇ ਤਸਕਰੀ ਕੀਤੇ ਜਾ ਰਹੇ 108 ਕਿੱਲੋ ਸੋਨੇ ਦੇ ਬਿਸਕੁਟਾਂ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਸੋਨੇ ਤੋਂ ਇਲਾਵਾ ਦੋ ਮੋਬਾਇਲ ਫੋਨ, ਦੂਰਬੀਨ, ਦੋ ਚਾਕੂ, ਚੀਨ ਦਾ ਖਾਣਾ (ਕੇਕ ਅਤੇ ਦੁੱਧ) ਮਿਲੇ ਹਨ। ਆਈਟੀਬੀਪੀ ਵੱਲੋਂ ਕੀਤੀ ਗਈ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਜ਼ਬਤੀ ਹੈ।

Advertisement

ਅਧਿਕਾਰੀਆਂ ਨੇ ਦੱਸਿਆ ਕਿ ਆਈਟੀਬੀਪੀ ਨੂੰ ਅਸਲ ਨਿਯੰਤਰਣ ਰੇਖਾ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਸ਼੍ਰੀਰਾਪਲੇ ਵਿੱਚ ਤਸਕਰੀ ਬਾਰੇ ਸੂਹ ਮਿਲੀ ਸੀ, ਉਨ੍ਹਾਂ ਦੱਸਿਆ ਕਿ ਡਿਪਟੀ ਕਮਾਂਡੈਂਟ ਦੀਪਕ ਭੱਟ ਦੀ ਅਗਵਾਈ ‘ਚ ਗਸ਼ਤ ਕਰ ਰਹੀ ਪਾਰਟੀ ਨੇ ਦੋ ਲੋਕਾਂ ਨੂੰ ਖੱਚਰਾਂ ‘ਤੇ ਦੇਖਿਆ ਅਤੇ ਰੁਕਣ ਲਈ ਕਿਹਾ। ਹਾਲਾਂਕਿ, ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪਿੱਛਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਸਮਾਨ ਦੀ ਤਲਾਸ਼ੀ ਲੈਣ ‘ਤੇ ਭਾਰੀ ਮਾਤਰਾ ਵਿੱਚ ਸੋਨਾ ਅਤੇ ਹੋਰ ਚੀਜ਼ਾਂ ਬਰਾਮਦ ਹੋਈਆਂ। ਤਸਕਰਾਂ ਦੀ ਪਛਾਣ ਤਸੀਰਿੰਗ ਚੰਬਾ (40) ਅਤੇ ਸਟੈਨਜਿਨ ਦੋਰਗਿਆਲ ਵਜੋਂ ਹੋਈ ਹੈ, ਦੋਵੇਂ ਲੱਦਾਖ ਦੇ ਨਿਓਮਾ ਇਲਾਕੇ ਦੇ ਰਹਿਣ ਵਾਲੇ ਹਨ। ਅਧਿਕਾਰੀ ਨੇ ਦੱਸਿਆ ਕਿ ਬਰਾਮਦਗੀ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਤਿੰਨੋਂ ਗ੍ਰਿਫ਼ਤਾਰ ਵਿਅਕਤੀਆਂ ਤੋਂ ਆਈਟੀਬੀਪੀ ਅਤੇ ਪੁਲੀਸ ਵੱਲੋਂ ਸਾਂਝੇ ਤੌਰ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ। -ਪੀਟੀਆਈ

Advertisement
Tags :
ChinaindiaIndo ChinaIndo-China borderITBPITBP GoldLadakh
Show comments