ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਲ 2023 ’ਚ 10,700 ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ

ਮਹਾਰਾਸ਼ਟਰ ਸਭ ਤੋਂ ਅੱਗੇ; ਐੱਨ ਸੀ ਆਰ ਬੀ ਦੀ ਰਿਪੋਰਟ ’ਚ ਖੁ਼ਲਾਸਾ
Advertisement

ਕੌਮੀ ਅਪਰਾਧ ਰਿਕਾਰਡਜ਼ ਬਿਊਰੋ (ਐੱਨ ਸੀ ਆਰ ਬੀ) ਦੀ ਰਿਪੋਰਟ ਅਨੁਸਾਰ ਸਾਲ 2023 ਦੌਰਾਨ ਖੇਤੀ ਖੇਤਰ ਨਾਲ ਜੁੜੇ 10,700 ਤੋਂ ਵੱਧ ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਰਿਪੋਰਟ ਅਨੁਸਾਰ ਖ਼ੁਦਕੁਸ਼ੀਆਂ ਦੇ ਸਭ ਤੋਂ ਵੱਧ 38.5 ਫੀਸਦ ਮਾਮਲੇ ਮਹਾਰਾਸ਼ਟਰ ਜਦਕਿ 22.5 ਫੀਸਦ ਮਾਮਲੇ ਕਰਨਾਟਕ ਨਾਲ ਸਬੰਧਤ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2023 ਦੌਰਾਨ ਕੁੱਲ 1,71,418 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ ਹੈ, ਜਿਨ੍ਹਾਂ ’ਚੋਂ 1,13,416 (66.2 ਫੀਸਦ) ਵਿਅਕਤੀਆਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ 2023 ਦੌਰਾਨ ਖੇਤੀ ਖੇਤਰ ਨਾਲ ਜੁੜੇ 10,786 ਵਿਅਕਤੀਆਂ ਨੇ ਖ਼ੁਦਕੁਸ਼ੀ ਕੀਤੀ, ਜਿਨ੍ਹਾਂ ’ਚੋਂ 4,690 ਕਿਸਾਨ ਤੇ 6,096 ਖੇਤ ਮਜ਼ਦੂਰ ਸ਼ਾਮਲ ਹਨ। ਦੇਸ਼ ਭਰ ’ਚ ਖ਼ੁਦਕੁਸ਼ੀ ਕਰਨ ਵਾਲਿਆਂ ’ਚੋਂ 6.3 ਫੀਸਦ ਖੇਤੀ ਨਾਲ ਜੁੜੇ ਹੋਏ ਸਨ। ਰਿਪੋਰਟ ਅਨੁਸਾਰ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ’ਚੋਂ 4,553 ਪੁਰਸ਼ ਤੇ 137 ਮਹਿਲਾਵਾਂ ਸਨ, ਜਦਕਿ ਖੇਤ ਮਜ਼ਦੂਰਾਂ ’ਚੋਂ 5,433 ਪੁਰਸ਼ ਤੇ 663 ਮਹਿਲਾਵਾਂ ਸਨ। ਰਿਪੋਰਟ ਅਨੁਸਾਰ ਖੇਤੀ ਖੇਤਰ ’ਚ ਖ਼ੁਦਕੁਸ਼ੀ ਦੇ ਸਭ ਤੋਂ ਵੱਧ 38.5 ਫੀਸਦ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ। ਕਰਨਾਟਕ ਤੋਂ 22.5 ਫੀਸਦ, ਆਂਧਰਾ ਪ੍ਰਦੇਸ਼ ਤੋਂ 8.6 ਫੀਸਦ, ਮੱਧ ਪ੍ਰਦੇਸ਼ ਤੋਂ 7.2 ਫੀਸਦ ਅਤੇ ਤਾਮਿਲਨਾਡੂ ਤੋਂ 5.9 ਫੀਸਦ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਪੱਛਮੀ ਬੰਗਾਲ, ਬਿਹਾਰ, ਉੜੀਸਾ, ਝਾਰਖੰਡ, ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਚੰਡੀਗੜ੍ਹ, ਦਿੱਲੀ ਤੇ ਲਕਸ਼ਦੀਪ ਤੋਂ ਕਿਸਾਨ ਜਾਂ ਖੇਤ ਮਜ਼ਦੂਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਬੱਚਿਆਂ ਤੇ ਮਹਿਲਾਵਾਂ ਖ਼ਿਲਾਫ਼ ਅਪਰਾਧ ’ਚ ਵਾਧਾ

ਰਿਪੋਰਟ ਅਨੁਸਾਰ 2023 ’ਚ ਦੇਸ਼ ਅੰਦਰ ਬੱਚਿਆਂ ਖ਼ਿਲਾਫ਼ ਅਪਰਾਧ ਦੇ ਕੁੱਲ 1,77,335 ਮਾਮਲੇ ਦਰਜ ਕੀਤੇ ਗਏ ਹਨ ਜੋ 2022 ਮੁਕਾਬਲੇ 9.2 ਫੀਸਦ ਵੱਧ ਹਨ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 2023 ’ਚ ਅਪਰਾਧ ਦਰ ਪ੍ਰਤੀ ਲੱਖ ਬੱਚਿਆਂ ਦੀ ਅਬਾਦੀ ’ਤੇ 39.9 ਸੀ ਜਦਕਿ 2022 ’ਚ ਇਹ 36.6 ਸੀ। ਐੱਨ ਸੀ ਆਰ ਬੀ ਦੇ ਅੰਕੜਿਆਂ ਅਨੁਸਾਰ 2023 ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ਦੇ ਤਕਰੀਬਨ 4.5 ਲੱਖ ਮਾਮਲੇ ਦਰਜ ਕੀਤੇ ਗਏ ਜੋ ਇਸ ਦੇ ਪਿਛਲੇ ਦੋ ਸਾਲਾਂ ਮੁਕਾਬਲੇ ਮਾਮੂਲੀ ਵਾਧਾ ਹੈ। ਸਾਲ 2023 ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ ਦੇ ਕੁੱਲ 4,48,221 ਮਾਮਲੇ ਦਰਜ ਕੀਤੇ ਗਏ ਜੋ 2022 ਦੇ 4,45,256 ਤੇ 2021 ਦੇ 4,28,278 ਮਾਮਲਿਆਂ ਤੋਂ ਵੱਧ ਹਨ।

Advertisement

Advertisement
Show comments