ਅਮਰਨਾਥ ਗੁਫਾ ’ਤੇ ਚੜ੍ਹਾਵੇ ’ਚ 100 ਗੁਣਾ ਵਾਧਾ
ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਸਾਲਾਨਾ ਤੀਰਥ ਯਾਤਰਾ ਮੁੜ ਸ਼ੁਰੂ ਹੋਣ ਮਗਰੋਂ ਪਵਿੱਤਰ ਅਮਰਨਾਥ ਗੁਫਾ ’ਤੇ ਸ਼ਰਧਾਲੂਆਂ ਵੱਲੋਂ ਕੀਤੇ ਗਏ ਦਾਨ ਵਿੱਚ 100 ਗੁਣਾ ਵਾਧਾ ਹੋਇਆ ਹੈ। ਇਹ ਜਾਣਕਾਰੀ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (ਐੱਸ ਏ ਐੱਸ ਬੀ)...
Advertisement
ਕੋਵਿਡ ਕਾਰਨ ਲੱਗੀਆਂ ਪਾਬੰਦੀਆਂ ਹਟਣ ਤੋਂ ਬਾਅਦ ਸਾਲਾਨਾ ਤੀਰਥ ਯਾਤਰਾ ਮੁੜ ਸ਼ੁਰੂ ਹੋਣ ਮਗਰੋਂ ਪਵਿੱਤਰ ਅਮਰਨਾਥ ਗੁਫਾ ’ਤੇ ਸ਼ਰਧਾਲੂਆਂ ਵੱਲੋਂ ਕੀਤੇ ਗਏ ਦਾਨ ਵਿੱਚ 100 ਗੁਣਾ ਵਾਧਾ ਹੋਇਆ ਹੈ। ਇਹ ਜਾਣਕਾਰੀ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (ਐੱਸ ਏ ਐੱਸ ਬੀ) ਵੱਲੋਂ ਜੰਮੂ-ਆਧਾਰਿਤ ਕਾਰਕੁਨ ਰਮਨ ਕੁਮਾਰ ਸ਼ਰਮਾ ਵੱਲੋਂ ਦਾਇਰ ਆਰ ਟੀ ਆਈ ਦੇ ਜਵਾਬ ਰਾਹੀਂ ਹਾਸਲ ਹੋਈ ਹੈ। ਅੰਕੜਿਆਂ ਅਨੁਸਾਰ 2020-21 ਵਿੱਚ ਨਕਦ ਦਾਨ ਅਤੇ ਚੜ੍ਹਾਵਾ ਸਿਰਫ਼ 9.23 ਲੱਖ ਰੁਪਏ ਸੀ, ਜੋ 2025-26 ਵਿੱਚ ਵਧ ਕੇ 9.75 ਕਰੋੜ ਰੁਪਏ ਹੋ ਗਿਆ। 2024-25 ਵਿੱਚ ਇਹ 11.58 ਕਰੋੜ ਰੁਪਏ ਹੋ ਗਿਆ ਸੀ, ਜੋ 2023-24 ਦੇ 11.15 ਕਰੋੜ ਰੁਪਏ ਤੋਂ ਥੋੜ੍ਹਾ ਵੱਧ ਹੈ। 2020 ਅਤੇ 2021 ਵਿੱਚ ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ 2022 ਵਿੱਚ ਦੇਸ਼ ਭਰ ਤੋਂ 3 ਲੱਖ ਤੋਂ ਵੱਧ ਸ਼ਰਧਾਲੂ ਯਾਤਰਾ ’ਤੇ ਆਏ। ਇਸ ਤੋਂ ਬਾਅਦ 2023 ਵਿੱਚ ਤਕਰੀਬਨ 4.5 ਲੱਖ, 2024 ’ਚ 5.1 ਲੱਖ ਅਤੇ ਇਸ ਸਾਲ 4.1 ਲੱਖ ਸ਼ਰਧਾਲੂ ਆਏ।
Advertisement
Advertisement