ਵੀਡੀਓ ਗੇਮ ਖੇਡਣ ਦੇ ਆਦੀ 10 ਸਾਲਾ ਲੜਕੇ ਵੱਲੋਂ ਖੁਦਕੁਸ਼ੀ
ਦਿੱਲੀ ਦੀ ਅੰਬਿਕਾ ਵਿਹਾਰ ਕਲੋਨੀ ਵਿੱਚ ਇੱਕ 10 ਸਾਲਾ ਲੜਕੇ ਦੀ ਲੋਹੇ ਦੇ ਪਾਈਪ ਨਾਲ ਲਟਕਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਲੜਕਾ ਮੋਬਾਈਲ ’ਤੇ ਗੇਮ ਖੇਡਣ ਦਾ ਆਦੀ ਸੀ। ਮੌਕੇ ਤੋਂ ਬਰਾਮਦ ਮੋਬਾਈਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ...
Advertisement
ਦਿੱਲੀ ਦੀ ਅੰਬਿਕਾ ਵਿਹਾਰ ਕਲੋਨੀ ਵਿੱਚ ਇੱਕ 10 ਸਾਲਾ ਲੜਕੇ ਦੀ ਲੋਹੇ ਦੇ ਪਾਈਪ ਨਾਲ ਲਟਕਦੀ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਲੜਕਾ ਮੋਬਾਈਲ ’ਤੇ ਗੇਮ ਖੇਡਣ ਦਾ ਆਦੀ ਸੀ। ਮੌਕੇ ਤੋਂ ਬਰਾਮਦ ਮੋਬਾਈਲ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਚਾ ਲਗਪਗ 10-11 ਘੰਟਿਆਂ ਤੋਂ ਲਗਾਤਾਰ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ 31 ਜੁਲਾਈ ਨੂੰ ਉਹ ਅਤੇ ਉਸ ਦੀ ਪਤਨੀ ਸਵੇਰੇ ਕੰਮ ’ਤੇ ਚਲੇ ਗਏ ਸਨ ਪਰ ਭਾਰੀ ਮੀਂਹ ਕਾਰਨ ਉਨ੍ਹਾਂ ਦਾ ਬੱਚਾ ਸਕੂਲ ਨਹੀਂ ਗਿਆ। ਜਦੋਂ ਉਹ ਸ਼ਾਮ ਨੂੰ ਵਾਪਸ ਆਏ ਤਾਂ ਉਨ੍ਹਾਂ ਨੇ ਬੱਚੇ ਦੀ ਲਾਸ਼ ਪਾਈਪ ਨਾਲ ਲਟਕਦੀ ਦੇਖੀ।
Advertisement
Advertisement