ਬਾਇਜੂ ਰਵਿੰਦਰਨ ਖ਼ਿਲਾਫ਼ ਇਕ ਅਰਬ ਡਾਲਰ ਦੇ ਹਰਜਾਨੇ ਦਾ ਫ਼ੈਸਲਾ ਪਲਟਿਆ
ਅਮਰੀਕਾ ਦੀ ਅਦਾਲਤ ਤੋਂ ਰਾਹਤ ਮਿਲੀ
Advertisement
ਅਮਰੀਕੀ ਅਦਾਲਤ ਨੇ ਬਾਇਜੂ ਰਵਿੰਦਰਨ ਖ਼ਿਲਾਫ਼ ਇਕ ਅਰਬ ਡਾਲਰ ਹਰਜਾਨੇ ਦਾ ਫ਼ੈਸਲਾ ਪਲਟ ਦਿੱਤਾ ਹੈ। ਇਹ ਜਾਣਕਾਰੀ ਐੱਡ-ਟੈੱਕ ਪਲੈਟਫਾਰਮ ਬਾਇਜੂ’ਸ ਦੀ ਮੂਲ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਬਾਨੀਆਂ ਨੇ ਬਿਆਨ ਜਾਰੀ ਕਰ ਕੇ ਦਿੱਤੀ ਹੈ।
ਡੇਲਾਵੇਅਰ ਅਦਾਲਤ ਨੇ ਪਿਛਲੇ ਮਹੀਨੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਰਵਿੰਦਰਨ ਨੇ 2021 ’ਚ 1.2 ਅਰਬ ਡਾਲਰ ਦੇ ਅਮਰੀਕੀ ਟਰਮ ਲੋਨ ਤੋਂ ਹਾਸਲ ਕਰੀਬ ਅੱਧੀ ਰਕਮ ਦਾ ਪਤਾ ਲਗਾਉਣ ਦੀਆਂ ਕਾਨੂੰਨੀ ਕੋਸ਼ਿਸ਼ਾਂ ’ਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਾਰਨ ਉਹ ਇਸ ਦਾ ਹਰਜਾਨਾ ਭਰੇ। ਰਵਿੰਦਰਨ ਨੇ ਅਦਾਲਤ ਦੇ ਫ਼ੈਸਲੇ ਨੂੰ ਨਕਾਰਦਿਆਂ ਕਿਹਾ ਕਿ ਉਸ ਨੂੰ ਆਪਣਾ ਪੱਖ ਰੱਖਣ ਲਈ ਅਮਰੀਕੀ ਵਕੀਲ ਦਾ ਪ੍ਰਬੰਧ ਕਰਨ ਵਾਸਤੇ ਮੰਗੇ ਗਏ 30 ਦਿਨ ਦਾ ਸਮਾਂ ਨਹੀਂ ਦਿੱਤਾ ਗਿਆ। ਅਦਾਲਤ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਹਰਜਾਨਾ ਤੈਅ ਨਹੀਂ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਜਨਵਰੀ 2026 ਦੇ ਸ਼ੁਰੂ ’ਚ ਨਵੇਂ ਸਿਰੇ ਤੋਂ ਸੁਣਵਾਈ ਹੋਵੇਗੀ।
Advertisement
Advertisement
