ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੋਨਲ ਸਕੂਲ ਖੇਡਾਂ: ਤਾਇਕਵਾਂਡੋ ’ਚ ਡੀਸੀਐੱਮ ਸਕੂਲ ਦੀਆਂ ਲੜਕੀਆਂ ਅੱਵਲ

ਕਰਾਟਿਆਂ ਵਿੱਚ ਮੁੰਡਿਆਂ ਨੇ ਮੱਲਿਆ ਦੂਜਾ ਸਥਾਨ; ਪ੍ਰਿੰਸੀਪਲ ਵੱਲੋਂ ਜੇਤੂਆਂ ਨੂੰ ਵਧਾਈ
ਡੀਸੀਐੱਮ ਸਕੂਲ ਵਿੱਚ ਜੇਤੂ ਖਿਡਾਰੀਆਂ ਨਾਲ ਸਕੂਲ ਦਾ ਸਟਾਫ।
Advertisement

ਸਿੱਖਿਆ ਵਿਭਾਗ ਵੱਲੋਂ ਕਰਵਾਏ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਡੀਸੀਐੱਮ ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਨੇ ਇਸ ਵਾਰ ਵੀ ਮੱਲਾਂ ਮਾਰੀਆਂ ਹਨ। ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਮੀਨਾਕਾਸ਼ੀ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਖੇਡ-ਮੁਕਾਬਲਿਆਂ ਵਿੱਚ ਸਕੂਲ ਦੇ ਖਿਡਾਰੀਆਂ ਨੇ ਵਧੀਆਂ ਪੁਜ਼ੀਸ਼ਨਾ ਹਾਸਲ ਕੀਤੀਆਂ ਅਤੇ ਮੈਡਲ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰੱਸਾਕਸ਼ੀ ਲੜਕੀਆਂ ਅੰਡਰ-14 ਵਿੱਚ ਪਹਿਲਾ, ਅੰਡਰ-17 ਵਿੱਚ ਦੂਜਾ, ਅੰਡਰ-19 ਵਿੱਚ ਪਹਿਲਾ ਅਤੇ ਰਗਬੀ ਵਿੱਚ ਅੰਡਰ-14 ਅੰਡਰ, ਅੰਡਰ-17 ਅਤੇ ਅੰਡਰ-19 ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੈਡਮਿੰਟਨ ਅੰਡਰ-14 ਵਿੱਚ ਦੂਸਰਾ, ਕਰਾਟੇ ਲੜਕੀਆਂ ਅੰਡਰ-14 ਅਤੇ ਅੰਡਰ-19 ਵਿੱਚ ਪਹਿਲਾ, ਤਾਇਕਵਾਂਡੋ ਲੜਕੀਆਂ ਅੰਡਰ-14 ਵਿੱਚ ਪਹਿਲਾ ਸਥਾਨ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੜਕਿਆਂ ਦੇ ਮੁਕਾਬਲਿਆਂ ਵਿੱਚ ਉਨ੍ਹਾਂ ਨੇ ਰੱਸਾਕਸ਼ੀ ਅੰਡਰ-14, ਅੰਡਰ-17, ਅੰਡਰ-19 ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਨੈੱਟ ਬਾਲ ਅੰਡਰ-14, 18 ਅਤੇ 19 ਵਿੱਚ ਪਹਿਲਾ, ਬੀਚ-ਵਾਲੀਵਾਲ ਅੰਡਰ-17 ਅਤੇ 19 ਵਿੱਚ ਪਹਿਲਾ ਸਥਾਨ ਲਿਆ। ਬਾਸਕਟਬਾਲ ਅੰਡਰ-14 ਅਤੇ ਅੰਡਰ-17 ਵਿੱਚ ਦੂਜਾ, ਤਾਈਕਵਾਡੋਂ ਅੰਡਰ-17 ਅਤੇ 19 ਵਿੱਚ ਵੀ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ। ਕਰਾਟੇ ਅੰਡਰ-14, ਵਾਲੀਵਾਲ ਅੰਡਰ-19 ਵਿੱਚ ਦੂਜਾ, ਰਗਬੀ ਅੰਡਰ-14, ਅੰਡਰ-19 ਵਿੱਚ ਦੂਸਰਾ ਸਥਾਨ ਲਿਆ। ਪ੍ਰਿੰਸੀਪਲ ਸ੍ਰੀਮਤੀ ਸ਼ਰਮਾ ਨੇ ਇਸ ਪ੍ਰਾਪਤੀ `ਤੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਹੋਰ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਮੰਜ਼ਲਾਂ ਸਰ ਕਰਨ ਲਈ ਪ੍ਰੇਰਤ ਅਤੇ ਉਤਸ਼ਾਹਿਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੋਚ ਭੁਪਿੰਦਰ ਸਿੰਘ, ਬਾਸਕਟਬਾਲ ਕੋਚ ਰੋਹਿਤ ਅਤੇ ਤਾਈਕਵਾਡੋਂ ਕੋਚ ਰਜਿੰਦਰ ਕੁਮਾਰ ਸਮੇਤ ਹੋਰ ਸਕੂਲ ਪ੍ਰਬੰਧਕ ਵੀ ਮੌਜੂਦ ਸਨ।

Advertisement
Advertisement