ਹੇਮਕੁੰਟ ਸਾਹਿਬ ਗਿਆ ਨੌਜਵਾਨ ਜ਼ਖ਼ਮੀ
ਇਲਾਕੇ ਦਾ ਨੌਜਵਾਨ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਉਸ ਵੇਲੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦੋਂ ਪਹਾੜ ਖਿਸਕਣ ਨਾਲ ਉੱਪਰੋਂ ਪੱਥਰ ਉਸ ਦੇ ਚੱਲਦੇ ਮੋਟਰਸਾਈਕਲ ’ਤੇ ਡਿੱਗਾ ਗਿਆ। ਨੌਜਵਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਨਜ਼ਦੀਕੀ ਪਿੰਡ ਮਾਲ੍ਹੇਵਾਲਾ ਦਾ ਰਹਿਣ...
Advertisement
ਇਲਾਕੇ ਦਾ ਨੌਜਵਾਨ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਉਸ ਵੇਲੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਦੋਂ ਪਹਾੜ ਖਿਸਕਣ ਨਾਲ ਉੱਪਰੋਂ ਪੱਥਰ ਉਸ ਦੇ ਚੱਲਦੇ ਮੋਟਰਸਾਈਕਲ ’ਤੇ ਡਿੱਗਾ ਗਿਆ। ਨੌਜਵਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਨਜ਼ਦੀਕੀ ਪਿੰਡ ਮਾਲ੍ਹੇਵਾਲਾ ਦਾ ਰਹਿਣ ਵਾਲਾ ਹੈ ਅਤੇ 11 ਅਗਸਤ ਨੂੰ ਆਪਣੇ ਹੋਰਨਾਂ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਹੇਮਕੁੰਟ ਸਾਹਿਬ ਗਿਆ ਸੀ। ਮੋਟਰਸਾਈਕਲਾਂ ਦਾ ਕਾਫ਼ਲਾ ਜਦੋਂ ਰਿਸ਼ੀਕੇਸ਼ ਨਜ਼ਦੀਕ ਜਾ ਰਿਹਾ ਸੀ ਤਾਂ ਪਹਾੜੀ ਖੇਤਰ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਪਹਾੜ ਤੋਂ ਇੱਕ ਭਾਰੀ ਪੱਥਰ ਉਸ ਦੇ ਮੋਟਰਸਾਈਕਲ ਉੱਤੇ ਡਿੱਗਿਆ। ਇਸ ਨਾਲ ਨੌਜਵਾਨ ਸਿਰ ਵਿੱਚ ਸੱਟ ਲੱਗਣ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਰਿਸ਼ੀਕੇਸ਼ ਦੇ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ ਹੈ ਜਿੱਥੇ ਉਹ ਹਾਲੇ ਜ਼ੇਰੇ ਇਲਾਜ ਹੈ। ਉਸ ਦੇ ਪਿਤਾ ਮਹਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਦੇ ਸਿਰ ਵਿੱਚ ਗੰਭੀਰ ਸੱਟ ਹੋਣ ਕਾਰਨ ਅਜੇ ਤੱਕ ਉਹ ਕੋਮਾ ਵਿੱਚ ਹੈ।
Advertisement
Advertisement