ਹੀਰੋਂ ਖੁਰਦ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ
ਪਿੰਡ ਹੀਰੋਂ ਖੁਰਦ ਦੇ ਨੌਜਵਾਨ ਕੌਰ ਸਿੰਘ ਦੀ ਆਪਣੇ ਘਰ ’ਚ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਕਿੱਤੇ ਵਜੋਂ ਡਰਾਈਵਰ ਸੀ। ਉਹ ਘਰ ਦੀ ਆਰਥਿਕ ਤੰਗੀ...
Advertisement
ਪਿੰਡ ਹੀਰੋਂ ਖੁਰਦ ਦੇ ਨੌਜਵਾਨ ਕੌਰ ਸਿੰਘ ਦੀ ਆਪਣੇ ਘਰ ’ਚ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਕਿੱਤੇ ਵਜੋਂ ਡਰਾਈਵਰ ਸੀ। ਉਹ ਘਰ ਦੀ ਆਰਥਿਕ ਤੰਗੀ ਕਾਰਨ ਛੋਟੀ ਉਮਰ ਵਿੱਚ ਡਰਾਈਵਰ ਬਣ ਗਿਆ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਸ ਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ। ਇਸ ਮੌਕੇ ਘਰ ਵਿੱਚ ਸਿਰਫ ਉਸ ਦਾ ਬਜ਼ੁਰਗ ਪਿਤਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੌਰ ਸਿੰਘ ਦੀ ਅਚਾਨਕ ਹੋਈ ਮੌਤ ਨੇ ਬਜ਼ੁਰਗ ਪਿਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਕਿਉਂਕਿ ਕੌਰ ਸਿੰਘ ਦਾ ਵਿਆਹ ਨਹੀਂ ਸੀ ਹੋਇਆ, ਜਿਸ ਕਰਕੇ ਪਿਤਾ-ਪੁੱਤਰ ਦੋਵੇਂ ਹੀ ਘਰ ਵਿੱਚ ਰਹਿੰਦੇ ਸਨ।
Advertisement
Advertisement