ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ
ਪਿੰਡ ਪੁਰਾਣਾ ਮੌਜੂਖੇੜਾ ਕੋਲ ਅੱਜ ਸਵੇਰੇ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ’ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 31 ਸਾਲਾ ਕੁਲਦੀਪ ਸਿੰਘ ਵਾਸੀ ਮੁਸਾਹਿਬਵਾਲਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਸੜਕ ’ਤੇ ਕਾਫ਼ੀ ਸਮੇਂ ਤੱਕ...
Advertisement
ਪਿੰਡ ਪੁਰਾਣਾ ਮੌਜੂਖੇੜਾ ਕੋਲ ਅੱਜ ਸਵੇਰੇ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ’ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 31 ਸਾਲਾ ਕੁਲਦੀਪ ਸਿੰਘ ਵਾਸੀ ਮੁਸਾਹਿਬਵਾਲਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਸੜਕ ’ਤੇ ਕਾਫ਼ੀ ਸਮੇਂ ਤੱਕ ਜਾਮ ਲੱਗਿਆ ਰਿਹਾ। ਨੌਜਵਾਨ ਪਿੰਡ ਮੌਜੂਖੇੜਾ ਵਿੱਚ ਖੇਤੀਬਾੜੀ ਦਾ ਕੰਮ ਕਰਨ ਲਈ ਆਇਆ ਹੋਇਆ ਸੀ। ਜਾਣਕਾਰੀ ਅਨੁਸਾਰ ਸਕੂਲ ਦੀ ਬੱਸ ਸ਼ੇਖੂਖੇੜਾ ਤੋਂ ਮੌਜੂਖੇੜਾ ਪਿੰਡ ਵਿੱਚ ਬੱਚਿਆਂ ਨੂੰ ਲੈਣ ਲਈ ਜਾ ਰਹੀ ਸੀ। ਜਦੋਂ ਸਕੂਲ ਬੱਸ ਪੁਰਾਣਾ ਮੌਜੂਖੇੜਾ ਪਿੰਡ ਪਹੁੰਚੀ ਤਾਂ ਇਸਦੀ ਟੱਕਰ ਇੱਕ ਮੋਟਰ ਸਾਈਕਲ ਨਾਲ ਹੋ ਗਈ। ਬੱਸ ਵਿੱਚ ਲਗਭਗ 26 ਬੱਚੇ ਸਵਾਰ ਸਨ। ਹਾਦਸੇ ਦੌਰਾਨ ਬੱਚਿਆਂ ਨੂੰ ਸੱਟਾਂ ਲੱਗਣ ਤੋਂ ਬਚਾਅ ਹੋ ਗਿਆ। ਥਾਣਾ ਇੰਚਾਰਜ ਪ੍ਰਗਟ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਕੁਲਦੀਪ ਸਿੰਘ ਦੇ ਰਿਸ਼ਤੇਦਾਰ ਪਵਨ ਕੁਮਾਰ ਪੁੱਤਰ ਭਾਗੂ ਰਾਮ ਦੀ ਸ਼ਿਕਾਇਤ ਦੇ ਆਧਾਰ ਤੇ ਬੱਸ ਚਾਲਕ ਖ਼ਿਲਾਫ਼ ਧਾਰਾ 281,106 ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
Advertisement
Advertisement