ਅੱਗ ਦੀ ਲਪੇਟ ’ਚ ਆ ਕੇ ਨੌਜਵਾਨ ਝੁਲਸਿਆ
ਇਥੇ ਕਿਲਾ ਪੱਤੀ ਮੁਹੱਲਾ ਹੰਡਿਆਇਆ ਵਿੱਚ ਇਕ ਨੌਜਵਾਨ ਅੱਗ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ ਹੈ। ਪੀੜਤ ਨੌਜਵਾਨ ਸਲੀਮ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਸਲੀਮ ਆਪਣੀ ਮੋਟਰਸਾਈਕਲ ਰੇਹੜੀ ਲਈ ਬੋਤਲ ਵਿੱਚ ਪੈਟਰੋਲ ਪੁਆ ਕੇ...
Advertisement
ਇਥੇ ਕਿਲਾ ਪੱਤੀ ਮੁਹੱਲਾ ਹੰਡਿਆਇਆ ਵਿੱਚ ਇਕ ਨੌਜਵਾਨ ਅੱਗ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ ਹੈ। ਪੀੜਤ ਨੌਜਵਾਨ ਸਲੀਮ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਸਲੀਮ ਆਪਣੀ ਮੋਟਰਸਾਈਕਲ ਰੇਹੜੀ ਲਈ ਬੋਤਲ ਵਿੱਚ ਪੈਟਰੋਲ ਪੁਆ ਕੇ ਲਿਆਇਆ ਸੀ। ਸ਼ਾਮ ਦੇ ਸਮੇਂ ਜਦੋਂ ਉਹ ਘਰ ਪਹੁੰਚਿਆ ਤਾਂ ਚੁੱਲ੍ਹੇ ਵਿੱਚ ਲੱਗੀਆਂ ਲੱਕੜਾਂ ਵਿੱਚ ਉਸ ਦਾ ਪੈਰ ਅੜਕ ਗਿਆ ਅਤੇ ਉਹ ਚੁੱਲ੍ਹੇ ਵਿੱਚ ਜਾ ਡਿੱਗਾ ਤੇ ਅਚਾਨਕ ਉਸ ਦੇ ਹੱਥ ਵਾਲੀ ਬੋਤਲ ਖੁੱਲ੍ਹ ਗਈ ਅਤੇ ਸਾਰਾ ਪੈਟਰੋਲ ਉਸ ਉੱਪਰ ਪੈ ਗਿਆ, ਉਸਦੇ ਸਾਰੇ ਸਰੀਰ ਨੂੰ ਅੱਗ ਲੱਗ ਗਈ। ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਝੁਲਸਿਆ ਗਿਆ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਲੀਮ ਦੇ ਦੋ ਛੋਟੇ-ਛੋਟੇ ਬੱਚੇ ਹਨ ਤੇ ਉਹ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਸਲੀਮ ਦੇ ਇਲਾਜ ਕਰਾਉਣ ਵਿੱਚ ਮਦਦ ਕੀਤੀ ਜਾਵੇ।
Advertisement
Advertisement