ਹੈਰੋਇਨ ਤੇ ਨਕਦੀ ਸਣੇ ਨੌਜਵਾਨ ਕਾਬੂ
ਸੀਆਈਏ ਸਟਾਫ ਕਾਲਾਂਵਾਲੀ ਦੀ ਟੀਮ ਨੇ 7.12 ਗ੍ਰਾਮ ਹੈਰੋਇਨ ਅਤੇ 14,320 ਰੁਪਏ ਦੀ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਏਐਸਆਈ ਮਨੋਹਰ ਲਾਲ ਆਪਣੀ ਟੀਮ ਨਾਲ ਗਸ਼ਤ ਦੌਰਾਨ ਪਿੰਡ ਜਗਮਾਲਵਾਲੀ...
Advertisement
ਸੀਆਈਏ ਸਟਾਫ ਕਾਲਾਂਵਾਲੀ ਦੀ ਟੀਮ ਨੇ 7.12 ਗ੍ਰਾਮ ਹੈਰੋਇਨ ਅਤੇ 14,320 ਰੁਪਏ ਦੀ ਡਰੱਗ ਮਨੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਆਈਏ ਸਟਾਫ ਇੰਚਾਰਜ ਸੁਰੇਸ਼ ਕੁਮਾਰ ਨੇ ਦੱਸਿਆ ਕਿ ਏਐਸਆਈ ਮਨੋਹਰ ਲਾਲ ਆਪਣੀ ਟੀਮ ਨਾਲ ਗਸ਼ਤ ਦੌਰਾਨ ਪਿੰਡ ਜਗਮਾਲਵਾਲੀ ਬੱਸ ਸਟੈਂਡ ’ਤੇ ਮੌਜੂਦ ਸੀ ਤਾਂ ਏਐੱਸਆਈ ਨੂੰ ਗੁਪਤ ਸੂਚਨਾ ਮਿਲੀ ਕਿ ਵਿਜੈ ਉਰਫ ਵਿਸ਼ਾਲ ਵਾਸੀ ਪਿਪਲੀ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਅਤੇ ਅੱਜ ਵੀ ਨਸ਼ਾ ਤਸਕਰੀ ਦੀ ਫਿਰਾਕ ਵਿੱਚ ਹੈ। ਏਐਸਆਈ ਨੇ ਅਸੀਰ ਰੋਡ ਪਿੰਡ ਪਿੱਪਲੀ ’ਤੇ ਨਿਗਰਾਨੀ ਸ਼ੁਰੂ ਕੀਤੀ ਅਤੇ ਇਸ ਦੌਰਾਨ ਇੱਕ ਨੌਜਵਾਨ ਨੂੰ ਪਿੱਪਲੀ ਮੇਨ ਰੋਡ ਤੋਂ ਅਸੀਰ ਰੋਡ ਵੱਲ ਆਉਂਦੇ ਦੇਖਿਆ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰਕੇ ਹੈਰੋਇਨ ਬਰਾਮਦ ਕੀਤੀ।
Advertisement
Advertisement