ਵਿਆਹ ਲਈ ਦਬਾਅ ਪਾਉਣ ’ਤੇ ਕੀਤਾ ਸੀ ਮੁਟਿਆਰ ਦਾ ਕਤਲ
ਮੁਲਜ਼ਮ ਗ੍ਰਿਫ਼ਤਾਰ; ਪੰਜ ਮਹੀਨਿਆਂ ਬਾਅਦ ਗੁੱਥੀ ਸੁਲਝੀ
Advertisement
ਮਹਿਲਾ ਮਿੱਤਰ ਨੂੰ ਛੁਪਾ ਕੇ ਰੱਖਣ ਅਤੇ ਗਲਾ ਦਬਾ ਕੇ ਲਾਸ਼ ਨਹਿਰ ਵਿੱਚ ਸੁੱਟ ਦੇਣ ਦੇ ਦੋਸ਼ ਹੇਠ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਬੁਢਲਾਡਾ ਦੇ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਲੀਲਾ ਸਿੰਘ ਨਾਮ ਦੇ ਵਿਅਕਤੀ ਨੇ ਪੁਲੀਸ ਨੂੰ ਆਪਣੀ ਲੜਕੀ ਦੇ ਲਾਪਤਾ ਹੋਣ ਬਾਰੇ ਸੂਚਿਤ ਕੀਤਾ ਸੀ। ਮੁਲਜ਼ਮ ਬਲਵਿੰਦਰ ਸਿੰਘ ਵਾਸੀ ਫਤਿਹਗੜ੍ਹ (ਸੰਗਰੂਰ) ਨੇ ਦੱਸਿਆ ਕਿ ਉਸ ਦੀ ਦੋਸਤੀ 8-10 ਸਾਲਾਂ ਤੋਂ ਇਕ ਲੜਕੀ ਨਾਲ ਸੀ, ਪ੍ਰੰਤੂ ਉਹ ਵਿਆਹ ਲਈ ਦਬਾਅ ਬਣਾ ਰਹੀ ਸੀ ਕਿ ਉਹ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਦੇ ਜਾਂ ਮਾਰਦੇ। ਇਸ ਡਰ ਤੋਂ ਉਸ ਨੇ ਉਸ ਲੜਕੀ ਨੂੰ ਪਟਿਆਲਾ ਬੁਲਾਇਆ, ਜਿੱਥੇ ਭਾਖੜਾ ਨਜ਼ਦੀਕ ਭੀਸੀਆਣਾ ਪਿੰਡ ਲੈ ਗਿਆ, ਜਿੱਥੇ ਗੱਲਬਾਤ ਦੌਰਾਨ ਬਹਿਸ ਤੋਂ ਬਾਅਦ ਉਸ ਨੇ ਉਸ ਦੀ ਚੁੰਨੀ ਨਾਲ ਉਸ ਦਾ ਗਲਾ ਘੁੱਟ ਦਿੱਤਾ ਅਤੇ ਉਸ ਨੂੰ ਭਾਖੜਾ ਨਜ਼ਦੀਕ ਸੁੱਟ ਦਿੱਤਾ। ਥਾਣਾ ਸਦਰ ਬੁਢਲਾਡਾ ਦੀ ਪੁਲੀਸ ਨੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਲੜਕੀ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਮੁਖੀ ਕੌਰ ਸਿੰਘ ਨੇ ਦੱਸਿਆ ਕਿ ਉਪਰੋਕਤ ਬਲਵਿੰਦਰ ਸਿੰਘ ਨੇ ਖੁਦ ਇਕਬਾਲ ਕੀਤਾ ਕਿ ਉਸ ਨੇ ਇਹ ਕਤਲ ਕਰਕੇ ਉਸਦੀ ਲਾਸ਼ ਨੂੰ ਭਾਖੜਾ ’ਚ ਸੁੱਟ ਦਿੱਤਾ ਹੈ। ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
Advertisement
Advertisement
