ਕੋਲਹੂ ’ਚ ਫਸਣ ਕਾਰਨ ਨੌਜਵਾਨ ਦਾ ਹੱਥ ਸਰੀਰ ਤੋਂ ਵੱਖ ਹੋਇਆ
ਇੱਥੇ ਅੱਜ ਦੁਪਹਿਰੇ ਅਬੋਹਰ ਦੇ ਪਿੰਡ ਕਿੱਲਿਆਂਵਾਲੀ ਵਿੱਚ ਤੇਲ ਕੱਢਣ ਵਾਲੀ ਮਸ਼ੀਨ (ਕੋਲਹੂ) ਵਿੱਚ ਫਸਣ ਤੋਂ ਬਾਅਦ ਇੱਕ ਨੌਜਵਾਨ ਦਾ ਹੱਥ ਸਰੀਰ ਤੋਂ ਵੱਖ ਹੋ ਗਿਆ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ...
Advertisement
ਇੱਥੇ ਅੱਜ ਦੁਪਹਿਰੇ ਅਬੋਹਰ ਦੇ ਪਿੰਡ ਕਿੱਲਿਆਂਵਾਲੀ ਵਿੱਚ ਤੇਲ ਕੱਢਣ ਵਾਲੀ ਮਸ਼ੀਨ (ਕੋਲਹੂ) ਵਿੱਚ ਫਸਣ ਤੋਂ ਬਾਅਦ ਇੱਕ ਨੌਜਵਾਨ ਦਾ ਹੱਥ ਸਰੀਰ ਤੋਂ ਵੱਖ ਹੋ ਗਿਆ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 21 ਸਾਲਾ ਵਿਕਾਸ ਕੁਮਾਰ ਪਿੰਡ ਵਿੱਚ ਤੇਲ ਕੱਢਣ ਵਾਲੀ ਮਸ਼ੀਨ ਤੋਂ ਤੇਲ ਕੱਢ ਰਿਹਾ ਸੀ ਕਿ ਅਚਾਨਕ ਉਸ ਦੀ ਬਾਂਹ ਮਸ਼ੀਨ ਵਿੱਚ ਫਸ ਗਈ, ਜੋ ਉਸ ਦੇ ਸਰੀਰ ਤੋਂ ਮੋਢੇ ਤੱਕ ਕੱਟ ਗਈ। ਹਾਦਸੇ ਤੋਂ ਬਾਅਦ ਵਿਕਾਸ ਖੂਨ ਨਾਲ ਲਥਪਥ ਚੀਕਣ ਲੱਗ ਪਿਆ। ਉਸ ਦੀਆਂ ਚੀਕਾਂ ਸੁਣ ਕੇ ਨੇੜਲੇ ਹੋਰ ਮਜ਼ਦੂਰ ਇਕੱਠੇ ਹੋ ਗਏ। ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਅਬੋਹਰ ਲਿਜਾਇਆ ਗਿਆ। ਡਾ. ਗਿਰੀਸ਼ ਨੇ ਅਬੋਹਰ ਦੇ ਹਸਪਤਾਲ ਵਿੱਚ ਵਿਕਾਸ ਨੂੰ ਮੁੱਢਲੀ ਸਹਾਇਤਾ ਦਿੱਤੀ। ਵਿਕਾਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਅਗਲੇ ਇਲਾਜ ਲਈ ਏਮਜ਼, ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।
Advertisement
Advertisement