ਟੰਡਨ ਸਕੂਲ ਵਿੱੱਚ ਵਰਕਸ਼ਾਪ
ਨਿੱਜੀ ਪੱਤਰ ਪ੍ਰੇਰਕ ਬਰਨਾਲਾ 29 ਜੂਨ ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਵਿਸ਼ੇ ’ਤੇ ਵਰਕਸ਼ਾਪ ਲਾਈ ਗਈ। ਵਰਕਸ਼ਾਪ ’ਚ ਟਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੀ ਮੈਡਮ ਨੀਤੂ ਬਾਂਸਲ ਨੇ ਦੱਸਿਆ ਕਿ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਤਣਾਅ...
Advertisement
ਨਿੱਜੀ ਪੱਤਰ ਪ੍ਰੇਰਕ
ਬਰਨਾਲਾ 29 ਜੂਨ
Advertisement
ਟੰਡਨ ਇੰਟਰਨੈਸ਼ਨਲ ਸਕੂਲ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਵਿਸ਼ੇ ’ਤੇ ਵਰਕਸ਼ਾਪ ਲਾਈ ਗਈ। ਵਰਕਸ਼ਾਪ ’ਚ ਟਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੀ ਮੈਡਮ ਨੀਤੂ ਬਾਂਸਲ ਨੇ ਦੱਸਿਆ ਕਿ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਤਣਾਅ ’ਚੋਂ ਬਾਹਰ ਨਿਕਲ ਕੇ ਮਜ਼ਬੂਤ ਭਾਵਨਾਤਮਕ ਗੁਣ ਵਿਕਸਿਤ ਕਰਨਾ ਹੈ। ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਨਾਲ ਖੁਸ਼ ਰਹਿਣ ਦੇ ਕਈ ਸੌਖੇ ਤਰੀਕਿਆਂ ਤੋਂ ਜਾਣੂ ਕਰਵਾਇਆ। ਵਰਕਸ਼ਾਪ ’ਚ ਬੱਚਿਆਂ ਨਾਲ ਗੱਲਬਾਤ ਕਰਨ ਦੇ ਤੌਰ ਤਰੀਕਿਆਂ, ਛੁਪੀ ਪ੍ਰਤਿਭਾ ਦੀ ਪਛਾਣ ਅਤੇ ਹੁਨਰ ਵਿਕਸਿਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਧਿਆਪਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਮੈਡਮ ਨੀਤੂ ਬਾਂਸਲ ਵੱਲੋਂ ਦਿੱਤੇ ਗਏ। ਸੰਸਥਾ ਦੇ ਐੱਮ ਡੀ ਸ਼ਿਵ ਸਿੰਗਲਾ ਅਤੇ ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਵੱਲੋਂ ਮੈਡਮ ਨੀਤੂ ਬਾਂਸਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਵੀ ਹਾਜ਼ਰ ਸੀ।
Advertisement