ਮਜ਼ਦੂਰਾਂ ਵੱਲੋਂ ਮੰਗਾਂ ਨਾ ਮੰਨਣ ’ਤੇ ਸੰਘਰਸ਼ ਦਾ ਐਲਾਨ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਬੀਡੀਪੀਓ ਦਫ਼ਤਰ ਲੰਬੀ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਕੀਤਾ ਗਿਆ। ਖੇਤ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਕਾਇਆ ਕਿਸ਼ਤਾਂ, ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਦੇ ਮੁਆਵਜ਼ਾ, ਬੰਦ ਪਏ ਮਨਰੇਗਾ ਕਾਰਜ ਅਤੇ...
Advertisement
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਬੀਡੀਪੀਓ ਦਫ਼ਤਰ ਲੰਬੀ ਅੱਗੇ ਹੱਕੀ ਮੰਗਾਂ ਨੂੰ ਲੈ ਕੇ ਰੋਸ ਧਰਨਾ ਕੀਤਾ ਗਿਆ। ਖੇਤ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਕਾਇਆ ਕਿਸ਼ਤਾਂ, ਮੀਂਹਾਂ ਕਾਰਨ ਨੁਕਸਾਨੇ ਮਕਾਨਾਂ ਦੇ ਮੁਆਵਜ਼ਾ, ਬੰਦ ਪਏ ਮਨਰੇਗਾ ਕਾਰਜ ਅਤੇ ਮਿੱਠੜੀ ਬੁਧਗਿਰ ਵਿੱਚ ਵਾਟਰ ਵਰਕਸ ਪਾਇਪਾਂ ਨੂੰ ਬਦਲਣ ਜਿਹੀਆਂ ਅਹਿਮ ਮੰਗਾਂ ਨੂੰ ਉਭਾਰਿਆ ਗਿਆ। ਧਰਨੇ ਵਿੱਚ ਮੁੱਖ ਬੁਲਾਰੇ ਜ਼ਿਲ੍ਹਾ ਆਗੂ ਕਾਲਾ ਸਿੰਘ ਖੂਨਣ ਖੁਰਦ, ਬਲਾਕ ਪ੍ਰਧਾਨ ਕਾਲਾ ਸਿੰਘੇਵਾਲਾ, ਬਲਾਕ ਆਗੂ ਰਾਮਪਾਲ ਗੱਗੜ, ਤਾਰਾਵੰਤੀ ਕਿੱਲਿਆਂਵਾਲੀ ਮੌਜੂਦ ਸਨ। ਲੰਬੀ ਦੇ ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਮਜ਼ਦੂਰਾਂ ਨੂੰ ਸਾਰੀਆਂ ਮੰਗਾਂ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਮੁਜ਼ਾਹਰਾ ਕੀਤਾ ਜਾਵੇਗਾ।
Advertisement
Advertisement