ਮੁਕਤਸਰ ਦਾ ਰੇਲਵੇ ਮਾਲ ਗੁਦਾਮ ਤਬਦੀਲ ਕਰਨ ਦਾ ਕੰਮ ਸ਼ੁਰੂ
ਮੁਕਤਸਰ ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਸਥਿਤ ਰੇਲਵੇ ਦੇ ਮਾਲ ਗੁਦਾਮ ਨੂੰ ‘ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ’ ਦੀ ਲੰਬੀ ਜਦੋ-ਜਹਿਦ ਬਾਅਦ ਸ਼ਹਿਰ ਤੋਂ ਦੂਰ ਪਿੰਡ ਬੱਲਮਗੜ੍ਹ ਵਿੱਚ ਤਬਦੀਲ ਕਰਨ ਦਾ ਕੰਮ ਅਮਲੀ ਰੂਪ ਵਿੱਚ ਸ਼ੁਰੂ ਹੋ ਗਿਆ ਹੈ। ਗਰੁੱਪ ਦੇ ਪ੍ਰਧਾਨ...
Advertisement
ਮੁਕਤਸਰ ਸ਼ਹਿਰ ਦੀ ਸੰਘਣੀ ਆਬਾਦੀ ਵਿੱਚ ਸਥਿਤ ਰੇਲਵੇ ਦੇ ਮਾਲ ਗੁਦਾਮ ਨੂੰ ‘ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ’ ਦੀ ਲੰਬੀ ਜਦੋ-ਜਹਿਦ ਬਾਅਦ ਸ਼ਹਿਰ ਤੋਂ ਦੂਰ ਪਿੰਡ ਬੱਲਮਗੜ੍ਹ ਵਿੱਚ ਤਬਦੀਲ ਕਰਨ ਦਾ ਕੰਮ ਅਮਲੀ ਰੂਪ ਵਿੱਚ ਸ਼ੁਰੂ ਹੋ ਗਿਆ ਹੈ। ਗਰੁੱਪ ਦੇ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸਕੱਤਰ ਗੋਬਿੰਦ ਸਿੰਘ ਦਾਬੜਾ ਅਤੇ ਜਸਵੰਤ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਇਹ ਮਾਲ ਗੁਦਾਮ ਅੱਠ ਕਿਲੋਮੀਟਰ ਦੂਰ ਬਣ ਜਾਵੇਗਾ ਜਿਸ ਨਾਲ ਮੁਕਤਸਰ ਦੇ ਦਾਣਾ ਮੰਡੀ, ਰੇਲਵੇ ਰੋਡ ਅਤੇ ਫਾਟਕੋਂ ਪਾਰ ਆਉਣ-ਜਾਣ ਵਿੱਚ ਪੈਂਦੇ ਆਵਾਜਾਈ ਦੇ ਵਿਘਨ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਿੰਡ ਬੱਲਮਗੜ੍ਹ ਵਿੱਚ ਰੇਲਵੇ ਦੇ ਮਾਲ ਗੁਦਾਮ 750 ਮੀਟਰ ਲੰਮਾ ਉਸਾਰਿਆ ਜਾਣਾ ਹੈ। ਇਸ ਨਾਲ ਸਾਮਾਨ ਦੀ ਢੋਆ-ਢੋਆਈ ਦਾ ਕੰਮ ਸੌਖਾ ਹੋ ਜਾਵੇਗਾ।
Advertisement
Advertisement